ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਟੋਕੀਓ ਓਲੰਪਿਕ ਵਿਚ ਉਸਦੇ ਯਾਦਗਾਰ ਖੇਡ ਨੇ ਖਿਡਾਰੀਆਂ ਨੂੰ ਦਬਾਅ ਵਿਚ ਵਧੀਆ ਪ੍ਰਦਰਸ਼ਨ ਕਰਨਾ ਸਿਖਾਇਆ ਹੈ। ਪੌਡਕਾਸਟ 'ਹਾਕੀ 'ਤੇ ਚਰਚਾ' 'ਤੇ 27 ਸਾਲ ਦੀ ਇਸ ਖਿਡਾਰੀ ਨੇ ਟੋਕੀਓ ਓਲੰਪਿਕ ਵਿਚ ਟੀਮ ਦੇ ਰਿਕਾਰਡ ਚੌਥੇ ਸਥਾਨ 'ਤੇ ਰਹਿਣ ਦੇ ਨਾਲ-ਨਾਲ ਬੀਤੇ ਸਾਲ ਦੀਆਂ ਉਪਲੱਬਧੀਆਂ ਨੂੰ ਯਾਦ ਕੀਤਾ। ਰਾਣੀ ਨੇ ਕਿਹਾ ਕਿ ਸਾਲ 2021 ਸਾਡੇ ਲਈ ਵਧੀਆ ਸਾਲ ਸਾਬਤ ਹੋਇਆ। ਅਸੀਂ ਟੋਕੀਓ ਓਲੰਪਿਕ ਖੇਡਾਂ ਵਿਚ ਤਮਗਾ ਜਿੱਤ ਸਕਦੇ ਸੀ। ਅਸੀਂ ਅਜਿਹਾ ਨਹੀਂ ਕਰ ਸਕੇ ਪਰ ਪ੍ਰਦਰਸ਼ਨ ਬਹੁਤ ਵਧੀਆ ਕੀਤਾ ਤੇ ਖਿਤਾਬ ਦੇ ਨੇੜੇ ਪਹੁੰਚ ਗਏ ਸੀ।
ਇਹ ਖ਼ਬਰ ਪੜ੍ਹੋ- ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
ਪਹਿਲੀ ਵਾਰ 'ਚ ਇਸ ਨੂੰ ਸਵੀਕਾਰ ਕਰਨਾ ਮੁਸ਼ਕਿਲ ਸੀ। ਕਪਤਾਨ ਨੇ ਕਿਹਾ ਕਿ ਅਸੀਂ 2016 ਵਿਚ ਰੀਓ ਓਲੰਪਿਕ ਵਿਚ 12ਵੇਂ ਸਥਾਨ 'ਤੇ ਸੀ ਤੇ ਇਸ ਵਾਰ ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹੇ। ਇਸ ਲਈ ਇਹ ਮਹਿਲਾ ਹਾਕੀ ਦੇ ਲਈ ਇਕ ਵੱਡੀ ਛਲਾਂਗ ਹੈ। ਭਾਰਤੀ ਮਹਿਲਾ ਟੀਮ ਟੋਕੀਓ ਵਿਚ ਇਤਿਹਾਸਕ ਕਾਂਸੀ ਤਮਗੇ ਤੋਂ ਖੁੰਝ ਗਈ ਸੀ ਪਰ ਟੀਮ ਨੇ ਓਲੰਪਿਕ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਟੋਕੀਓ ਤੋਂ ਵਾਪਿਸ ਆਏ ਤਾਂ ਭਾਰਤੀ ਪ੍ਰਸ਼ੰਸਕਾਂ ਨੇ ਸਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਾਨੂੰ ਲੱਗਿਆ ਕਿ ਅਸੀਂ ਕੁਝ ਵਧੀਆ ਕੀਤਾ ਹੈ ਤਾਂ ਪ੍ਰਸ਼ੰਸਕ ਸਾਨੂੰ ਇੰਨਾ ਪਿਆਰ ਤੇ ਸਨਮਾਨ ਦੇ ਰਹੇ ਹਨ। ਰਾਣੀ ਨੇ ਦੱਸਿਆ ਕਿ ਕਿਵੇਂ ਟੀਮ ਨੇ ਕੁਆਰਟਰ ਫਾਈਨਲ ਵਿਚ ਆਸਟਰੇਲੀਆ 'ਤੇ 1-0 ਦੀ ਜਿੱਤ ਨਾਲ ਆਤਮਵਿਸ਼ਵਾਸ ਹਾਸਲ ਕੀਤਾ ਤੇ ਮਹਿਸੂਸ ਕੀਤਾ ਕਿ ਉਹ ਸੈਮੀਫਾਈਨਲ ਵਿਚ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਿਜ਼ ਅਰਜਨਟੀਨਾ ਨੂੰ ਹਰਾ ਕੇ ਪੌਡੀਅਮ 'ਤੇ ਆਪਣੀ ਮੁਹਿੰਮ ਨੂੰ ਖਤਮ ਕਰ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
NEXT STORY