ਡਾ ਨੈਂਗ (ਵੀਅਤਨਾਮ)– ਸਾਨਵੀ ਸੋਮੂ ਐਤਵਾਰ ਨੂੰ ਇੱਥੇ ਮਹਿਲਾ ਐਮੇਚਿਓਰ ਏਸ਼ੀਆ ਪੈਸੇਫਿਕ ਗੋਲਫ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਵਿਚਾਲੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ ’ਤੇ 38ਵੇਂ ਸਥਾਨ ’ਤੇ ਰਹੀ। ਸਾਨਵੀ ਨੇ ਲਗਾਤਾਰ ਦੂਜੇ ਦੌਰ ਵਿਚ ਇਕ ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਸਦਾ ਕੁੱਲ ਸਕੋਰ ਦੋ ਓਵਰ ਰਿਹਾ। ਡੈਬਿਊ ਕਰ ਰਹੀ ਭਾਰਤ ਦੀ 14 ਸਾਲ ਦੀ ਗੁਣਤਾਸ ਕੌਰ ਸੰਧੂ ਟੂਰਨਾਮੈਂਟ ਵਿਚ ਕੱਟ ਹਾਸਲ ਕਰਨ ਵਾਲੀ ਸਭ ਤੋਂ ਨੌਜਵਾਨ ਭਾਰਤੀ ਬਣੀ।
ਉਸ ਨੇ ਆਖਿਰ ਵਿਚ 7 ਓਵਰ 78 ਦੇ ਖਰਾਬ ਪ੍ਰਦਰਸ਼ਨ ਦੇ ਨਾਲ ਕੁੱਲ 9 ਓਵਰ ਦਾ ਸਕੋਰ ਬਣਾਇਆ ਤੇ 47ਵੇਂ ਸਥਾਨ ’ਤੇ ਰਹੀ। ਭਾਰਤ ਦੀ ਮੰਨਤ ਬਰਾੜ ਨੇ ਵੀ ਆਖਰੀ ਦੌਰ ਵਿਚ 78 ਦਾ ਨਿਰਾਸ਼ਾਜਨਕ ਸਕੋਰ ਬਣਾਇਆ ਤੇ ਕੁੱਲ 10 ਓਵਰ ਦੇ ਸਕੋਰ ਨਾਲ 48ਵੇਂ ਸਥਾਨ ’ਤੇ ਰਹੀ। 10 ਸਾਲ ਦੀ ਉਮਰ ਵਿਚ ਆਸਟ੍ਰੇਲੀਆ ਜਾਣ ਵਾਲੀ ਤੇ ਹੁਣ ਅਮਰੀਕਾ ਵਿਚ ਕਾਲਜ ਗੋਲਫ ਖੇਡ ਰਹੀ ਜੀਨਿਥ ਵੋਂਗ ਮਹਿਲਾ ਐਮੇਚਿਓਰ ਏਸ਼ੀਆ-ਪੈਸੇਫਿਕ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਲੇਸ਼ੀਆਈ ਖਿਡਾਰਨ ਬਣੀ। ਉਸ ਨੇ ਆਖਰੀ ਦੌਰ ਵਿਚ ਤਿੰਨ ਅੰਡਰ 68 ਦੇ ਸਕੋਰ ਨਾਲ ਕੁੱਲ 18 ਅੰਡਰ ਦੇ ਸਕੋਰ ਨਾਲ ਇਕ ਸ਼ਾਟ ਦੀ ਬੜ੍ਹਤ ਦੇ ਨਾਲ ਖਿਤਾਬ ਜਿੱਤਿਆ।
ਬਾਇਰਨ ਮਿਊਨਿਖ ਤੇ ਲੀਵਰਕੁਸੇਨ ਬੁੰਦੇਸਲੀਗਾ ’ਚ ਹਾਰੇ
NEXT STORY