ਰਿਆਧ (ਸਾਊਦੀ ਅਰਬ)– ਚੋਟੀ ਦਰਜਾ ਪ੍ਰਾਪਤ ਆਰੀਅਨਾ ਸਬਾਲੇਂਕਾ ਨੇ ਸਾਊਦੀ ਅਰਬ ਵਿਚ ਚੱਲ ਰਹੇ ਡਬਲਯੂ. ਟੀ. ਸੀ. ਫਾਈਨਲਜ਼ ਦੇ ਪਹਿਲੇ ਮੈਚ ਵਿਚ ਝੇਂਗ ਕਿਨਵੇਨ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕੀਤੀ। ਸਬਾਲੇਂਕਾ ਨੇ 6-3, 6-4 ਨਾਲ ਜਿੱਤ ਦਰਜ ਕੀਤੀ ਤੇ ਚੀਨ ਦੀ ਖਿਡਾਰਨ ਵਿਰੁੱਧ ਜਿੱਤ ਦਾ ਰਿਕਾਰਡ 5-0 ਕਰ ਦਿੱਤਾ। ਇਸ ਜਿੱਤ ਨਾਲ ਸਬਾਲੇਂਕਾ ਸਾਲ ਦਾ ਅੰਤ ਚੋਟੀ ’ਤੇ ਕਰਨ ਵੱਲ ਵੱਧ ਰਹੀ ਹੈ।
ਬੇਲਾਰੂਸ ਦੀ ਖਿਡਾਰਨ ਨੂੰ ਨੰਬਰ-ਇਕ ਰੈਂਕਿੰਗ ਬਰਕਰਾਰ ਰੱਖਣ ਲਈ ਆਪਣੇ ਤਿੰਨ ਗਰੁੱਪ ਮੈਚਾਂ ਵਿਚੋਂ ਸਿਰਫ 2 ਜਿੱਤਣ ਦੀ ਲੋੜ ਹੈ। ਇਟਲੀ ਦੀ ਚੌਥਾ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨੇ ਗਰੁ੍ਰਪ ਮੈਚ ਵਿਚ ਪੰਜਵਾਂ ਦਰਜਾ ਪ੍ਰਾਪਤ ਐਲੇਨਾ ਰਯਬਾਕਿਨਾ ਨੂੰ ਹਰਾਇਆ। ਪਾਓਲਿਨੀ ਨੇ ਸਾਲ ਦੇ ਅੰਤ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਆਪਣੇ ਪਹਿਲੇ ਮੈਚ ਵਿਚ 7-6 (5), 6-4 ਨਾਲ ਜਿੱਤ ਹਾਸਲ ਕੀਤੀ।
ਰਿਧੀਮਾਨ ਸਾਹਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
NEXT STORY