ਮੈਲਬੋਰਨ– ਮੈਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਨ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਨੇ ਇਸ ਵੱਕਾਰੀ ਸੰਸਥਾ ਦਾ ਆਨਰੇਰੀ ਮੈਂਬਰ ਬਣਨ ਦਾ ਉਸਦਾ ਸੱਦਾ ਸਵੀਕਾਰ ਕਰ ਲਿਆ ਹੈ।
ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਖੇਡ ਕਲੱਬਾਂ ਵਿਚੋਂ ਇਕ ਐੱਮ. ਸੀ. ਸੀ. ਦੀ ਸਥਾਪਨਾ 1838 ਵਿਚ ਹੋਈ ਸੀ। ਇਹ ਖੇਡ ਦੇ ਪ੍ਰਮੁੱਖ ਸਥਾਨਾਂ ਵਿਚੋਂ ਇਕ ਮੈਲੋਬਰਨ ਕ੍ਰਿਕਟ ਮੈਦਾਨ (ਐੱਮ. ਸੀ.ਜੀ.) ਦੇ ਪ੍ਰਬੰਧਨ ਤੇ ਵਿਕਾਸ ਲਈ ਜ਼ਿੰਮੇਵਾਰ ਹੈ।
ਐੱਮ. ਸੀ. ਸੀ. ਨੇ ਕਿਹਾ,‘‘ਇਕ ‘ਆਈਕਾਨ’ ਨੂੰ ਸਨਮਾਨਿਤ ਕੀਤਾ ਗਿਆ। ਐੱਮ. ਸੀ. ਸੀ. ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਭਾਰਤੀ ਕਪਤਾਨ ਸਚਿਨ ਤੇਦੁਲਕਰ ਨੇ ਖੇਡ ਵਿਚ ਉਸਦੇ ਸ਼ਾਨਦਾਰ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਆਨਰੇਰੀ ਕ੍ਰਿਕਟ ਮੈਂਬਰਸ਼ਿਪ ਸਵੀਕਾਰ ਕਰ ਲਈ ਹੈ।’’
ਸਚਿਨ ਐੱਮ. ਸੀ. ਜੀ. ਵਿਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਹੈ। ਉਸਦੇ ਨਾਂ ’ਤੇ ਇਸ ਮੈਦਾਨ ’ਤੇ 5 ਟੈਸਟ ਮੈਚਾਂ ਵਿਚ 44.90 ਦੀ ਔਸਤ ਅਤੇ 58.69 ਦੀ ਸਟ੍ਰਾਈਕ ਰੇਟ ਨਾਲ 449 ਦੌੜਾਂ ਹਨ। ਉਸ ਨੇ ਇਸ ਮੈਦਾਨ ’ਤੇ ਇਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਲਾਏ ਹਨ। ਇਸ ਤੋਂ ਪਹਿਲਾਂ 2012 ਵਿਚ ਸਚਿਨ ਨੂੰ ਦੇਸ਼ ਦੇ ਸਰਵੋਤਮ ਸਨਮਾਨਾਂ ਵਿਚੋਂ ਇਕ ‘ਆਰਡਰ ਆਫ ਆਸਟ੍ਰੇਲੀਆ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੂਰਮਾ ਹਾਕੀ ਕਲੱਬ ਨੇ ਹਾਕੀ ਇੰਡੀਆ ਲੀਗ ਲਈ ਹਰਮਨਪ੍ਰੀਤ ਸਿੰਘ ਨੂੰ ਬਣਾਇਆ ਕਪਤਾਨ
NEXT STORY