ਕੋਬੇ (ਜਾਪਾਨ) : ਭਾਰਤ ਦੇ ਸਚਿਨ ਸਰਜੇਰਾਓ ਨੇ ਵੀ.ਆਈ.ਵੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ ਸ਼ਾਟ ਪੁਟ ਐੱਫ46 ਵਰਗ 'ਚ ਏਸ਼ੀਆਈ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ ਅਤੇ ਭਾਰਤ ਨੇ ਟੂਰਨਾਮੈਂਟ 'ਚ ਹੁਣ ਤੱਕ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਵੀ ਕੀਤਾ ਹੈ। ਭਾਰਤ ਦੇ ਕੋਲ ਹੁਣ ਪੰਜ ਸੋਨੇ ਸਮੇਤ 11 ਤਗਮੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 2023 ਵਿੱਚ ਪੈਰਿਸ ਵਿੱਚ ਤਿੰਨ ਸੋਨ ਤਗਮੇ ਸਮੇਤ ਦਸ ਤਗਮੇ ਜਿੱਤੇ ਸਨ।
10.30 ਮੀਟਰ ਥਰੋਅ ਨਾਲ, ਸਚਿਨ ਨੇ 16.21 ਮੀਟਰ ਦੇ ਆਪਣੇ ਹੀ ਰਿਕਾਰਡ ਨੂੰ ਬਿਹਤਰ ਬਣਾਇਆ, ਜੋ ਉਨ੍ਹਾਂ ਨੇ ਪਿਛਲੇ ਸਾਲ ਪੈਰਿਸ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਇਮ ਕੀਤਾ ਸੀ। ਸੋਨ ਤਗਮਾ ਜਿੱਤਣ ਤੋਂ ਬਾਅਦ ਸਚਿਨ ਨੇ ਕਿਹਾ, 'ਮੈਂ ਇਸ ਦੀ ਉਮੀਦ ਕਰ ਰਿਹਾ ਸੀ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉੱਥੇ ਵੀ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗਾ।
ਟੂਰਨਾਮੈਂਟ ਲਈ ਅਜੇ ਤਿੰਨ ਦਿਨ ਬਾਕੀ ਹਨ ਅਤੇ ਕੋਚ ਸਤਿਆਨਾਰਾਇਣ ਤਮਗਿਆਂ ਦੀ ਗਿਣਤੀ ਵਧਾਉਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ, 'ਸਾਨੂੰ ਦੋ ਹੋਰ ਸੋਨੇ ਦੀ ਉਮੀਦ ਹੈ। ਮੈਡਲਾਂ ਦੀ ਗਿਣਤੀ 17 ਤੱਕ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕੱਲ੍ਹ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਐੱਫ64 ਜੈਵਲਿਨ ਥਰੋਅ ਵਿੱਚ ਆਪਣਾ ਸੋਨ ਤਮਗਾ ਬਰਕਰਾਰ ਰੱਖਿਆ ਸੀ। ਥੰਗਾਵੇਲੂ ਮਰਿਯੱਪਨ ਅਤੇ ਏਕਤਾ ਭਯਾਨ ਨੇ ਵੀ ਸੋਨ ਤਗਮੇ ਜਿੱਤੇ ਸਨ।
RR vs RCB, IPL 2024 Eliminator : ਹੈੱਡ ਟੂ ਹੈੱਡ, ਮੌਸਮ ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
NEXT STORY