ਭੁਵਨੇਸ਼ਵਰ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਐਤਵਾਰ ਨੂੰ ਕਲਿੰਗਾ ਸਟੇਡੀਅਮ 'ਚ ਬੈਲਜੀਅਮ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਹਾਕੀ ਵਿਸ਼ਵ ਕੱਪ ਦਾ ਫਾਈਨਲ ਦੇਖਣ ਲਈ ਗੈਲਰੀ 'ਚ ਮੌਜੂਦ ਰਹਿਣਗੇ। ਤੇਂਦੁਲਕਰ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਦੀ ਮੇਜ਼ਬਾਨੀ ਵਾਲੇ ਇਸ ਟੂਰਨਾਮੈਂਟ ਦਾ ਸਮਰਥਨ ਕਰਨ ਲਈ ਭੁਵਨੇਸ਼ਵਰ ਜਾਣਗੇ ਉਨ੍ਹਾਂ ਨੇ ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੂੰ ਵਿਸ਼ਵ ਪੱਧਰੀ ਇੰਤਜ਼ਾਮ ਲਈ ਵਧਾਈ ਵੀ ਦਿੱਤੀ।

ਤੇਂਦੁਲਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਪੂਰਾ ਦੇਸ਼ ਹਾਕੀ ਵਿਸ਼ਵ ਕੱਪ 2018 ਦਾ ਸਮਰਥਨ ਕਰ ਰਿਹਾ ਹੈ, ਇਹ ਦਿਲ ਨੂੰ ਛੂਹਣ ਵਾਲਾ ਹੈ। ਵਿਸ਼ਵ ਪੱਧਰੀ ਇੰਤਜ਼ਾਮ ਲਈ ਨਵੀਨ ਪਟਨਾਇਕ, ਹਾਕੀ ਇੰਡੀਆ ਨੂੰ ਵਧਾਈ। ਸਮਰਥਨ ਦੇਣ ਲਈ ਮੈਂ ਐਤਵਾਰ ਨੂੰ ਕਲਿੰਗਾ ਸਟੇਡੀਅਮ 'ਚ ਪਹੁੰਚਾਂਗਾ। ਉੱਥੇ ਹੀ ਮਿਲਦੇ ਹਾਂ।'' ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਅਤੇ ਵਰਿੰਦਰ ਸਹਿਵਾਗ ਹਾਕੀ ਮੈਚ ਲਈ ਭੁਵਨੇਸ਼ਵਰ ਦਾ ਦੌਰਾਨ ਕਰ ਚੁੱਕੇ ਹਨ। ਵਿਸ਼ਵ ਕੱਪ ਉਦਘਾਟਨ ਸਮਾਰੋਹ 'ਚ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਿਤ, ਏ.ਆਰ. ਰਹਿਮਾਨ ਅਤੇ ਸਲਮਾਨ ਖਾਨ ਨੇ ਪੇਸ਼ਕਾਰੀ ਦਿੱਤੀ ਸੀ।
ਜੋਸ਼ਨਾ ਚਿਨੱਪਾ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ
NEXT STORY