ਲੰਡਨ, (ਭਾਸ਼ਾ) ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਜੋ ਕਿ ਕੁਝ ਹੀ ਦਿਨਾਂ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ, ਦਾ ਕਹਿਣਾ ਹੈ ਕਿ ਆਪਣੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਖਿਲਾਫ ਗੇਂਦਬਾਜ਼ੀ ਦਾ ਸਭ ਤੋਂ ਵੱਧ ਆਨੰਦ ਲਿਆ। ਲਾਰਡਸ 'ਚ ਵੈਸਟਇੰਡੀਜ਼ ਖਿਲਾਫ ਇੰਗਲੈਂਡ ਲਈ ਆਪਣਾ 188ਵਾਂ ਟੈਸਟ ਖੇਡ ਰਹੇ ਐਂਡਰਸਨ ਇਸ ਮੈਚ ਤੋਂ ਬਾਅਦ ਸੰਨਿਆਸ ਲੈ ਲੈਣਗੇ।
ਐਂਡਰਸਨ ਨੇ ਭਲੇ ਹੀ ਨੌਂ ਮੌਕਿਆਂ 'ਤੇ ਤੇਂਦੁਲਕਰ ਨੂੰ ਆਊਟ ਕੀਤਾ ਹੋਵੇ ਪਰ ਉਹ ਭਾਰਤੀ ਮਾਸਟਰ ਬਲਾਸਟਰ ਖਿਲਾਫ ਕੋਈ ਨਿਸ਼ਚਿਤ ਯੋਜਨਾ ਨਹੀਂ ਬਣਾ ਸਕੇ। ਜਦੋਂ ਐਂਡਰਸਨ ਤੋਂ ਪੁੱਛਿਆ ਗਿਆ ਕਿ ਕਿਸ ਨੂੰ ਗੇਂਦਬਾਜ਼ੀ ਕਰਨਾ ਸਭ ਤੋਂ ਮੁਸ਼ਕਲ ਬੱਲੇਬਾਜ਼ ਸੀ, ਤਾਂ ਉਸ ਨੇ 'ਸਕਾਈ ਸਪੋਰਟਸ' ਨੂੰ ਕਿਹਾ, ''ਮੇਰਾ ਕਹਿਣਾ ਹੈ ਕਿ ਸਚਿਨ ਤੇਂਦੁਲਕਰ ਸਰਵਸ੍ਰੇਸ਼ਠ ਬੱਲੇਬਾਜ਼ ਹੈ।
ਐਮਓਸੀ ਨੇ ਪੈਰਿਸ ਜਾਣ ਵਾਲੇ ਖਿਡਾਰੀਆਂ ਲਈ ਸਾਜ਼ੋ-ਸਾਮਾਨ ਨਾਲ ਸਬੰਧਤ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ
NEXT STORY