ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂ ਇਕ ਵਿਵਾਦ 'ਚ ਆਉਣ ਆਉਣ ਨਾਲ ਚਰਚਾਵਾਂ ਦਾ ਮਾਹੌਲ ਗਰਮ ਹੈ। ਸਚਿਨ ਤੇਂਦੁਲਕਰ 'ਤੇ ਟੈਕਸ ਚੋਰੀ ਦਾ ਦੋਸ਼ ਹੈ ਪਰ ਇਸ ਖ਼ਬਰ ਦੇ ਸਾਹਮਣੇ ਆਉਣ ਦੇ ਬਾਅਦ ਤੁਰੰਤ ਹੀ ਉਨ੍ਹਾਂ ਦੇ ਵਕੀਲ ਨੇ ਸਫ਼ਾਈ ਦਿੰਦੇ ਹੋਏ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : Birthday Special : 24 ਸਾਲ ਦੇ ਹੋਏ ਰਿਸ਼ਭ ਪੰਤ, ਜਾਣੋ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ
ਖ਼ਬਰਾਂ ਮੁਤਾਬਕ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟ (ICIJ) ਨੇ ਵੱਡੇ ਪੱਧਰ 'ਤੇ ਪੰਡੋਰਾ ਪੇਪਰ ਲੀਕ 'ਚ ਟੈਕਸ ਚੋਰੀ ਦਾ ਖ਼ੁਲਾਸਾ ਕੀਤਾ ਹੈ। ਇਸ 'ਚ ਕਈ ਵੱਡੀਆਂ-ਵੱਡੀਆਂ ਹਸਤੀਆਂ ਦੇ ਨਾਂ ਸ਼ਾਮਲ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਡੋਰਾ ਪੇਪਰ ਲੀਗ 'ਚ ਭਾਰਤ ਸਮੇਤ 91 ਦੇਸ਼ਾਂ ਦੇ ਵਰਤਮਾਨ ਤੇ ਸਾਬਕਾ ਨੇਤਾਵਾਂ, ਅਫ਼ਸਰਾਂ ਤੇ ਮਸ਼ਹੂਰ ਹਸਤੀਆਂ ਦੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ।
ਆਈ. ਸੀ. ਆਈ. ਜੇ. ਨੇ ਇਸ ਤੋਂ ਪਹਿਲਾਂ ਸਾਲ 2016 'ਚ ਪਨਾਮਾ ਪੇਪਰ ਲੀਕ 'ਚ ਕਈ ਹਸਤੀਆਂ ਦੀ ਟੈਕਸ ਚੋਰੀ ਦਾ ਖ਼ੁਲਾਸਾ ਕੀਤਾ ਸੀ। ਆਈ. ਸੀ. ਆਈ. ਜੇ. ਨੇ ਸਚਿਨ ਨੂੰ ਲੈ ਕੇ ਦਾਅਦਾ ਕੀਤਾ ਹੈ ਕਿ ਸਚਿਨ ਪਨਾਮਾ ਪੇਪਰ ਲੀਕ ਮਾਮਲੇ ਦੇ 3 ਮਹੀਨੇ ਬਾਅਦ ਆਪਣੀ ਬ੍ਰਿਟਿਸ਼ ਆਈਲੈਂਡ ਦੀ ਜਾਇਦਾਦ ਨੂੰ ਵੇਚਣ 'ਚ ਜੁਟ ਗਏ ਸਨ। ਹਾਲਾਂਕਿ ਰਿਪੋਰਟ ਨਾਲ ਜੁੜੀ ਜਾਣਕਾਰੀ ਅਜੇ ਸ਼ੇਅਰ ਨਹੀਂ ਕੀਤੀ ਗਈ ਹੈ।ਪਰ ਛੇਤੀ ਹੀ ਇਸ ਮਾਮਲੇ 'ਚ ਕੁਝ ਹੋਰ ਨਵੀਆਂ ਗੱਲਾਂ ਸਾਹਮਣੇ ਆ ਸਕਦੀਆਂ ਹਨ।
ਸਚਿਨ ਤੇਂਦੁਲਕਰ ਦੇ ਵਕੀਲ ਨੇ ਦਿੱਤੀ ਇਹ ਸਫ਼ਾਈ
ਰਿਪੋਰਟ ਦੇ ਮੁਤਾਬਕ ਸਚਿਨ, ਉਨ੍ਹਾਂ ਦੀ ਪਤਨੀ ਅੰਜਲੀ ਤੇ ਸੁਹਰਾ ਆਨੰਦ ਮਹਿਤਾ ਦੇ ਨਾਂ ਬ੍ਰਿਟਿਸ਼ ਵਰਜਿਨ ਆਈਲੈਂਡ 'ਚ ਸਥਿਤ ਕੰਪਨੀ 'ਸਾਸ ਇੰਟਰਨੈਸ਼ਨਲ ਲਿਮਟਿਡ' ਦੇ ਬੀ.ਓ. ਤੇ ਨਿਰਦੇਸ਼ਕ ਦੇ ਦੇ ਤੌਰ 'ਤੇ ਸ਼ਾਮਲ ਕੀਤੇ ਗਏ ਸਨ। ਦੂਜੇ ਪਾਸੇ ਸਚਿਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਸਾਬਕਾ ਕ੍ਰਿਕਟਰ ਦਾ ਨਿਵੇਸ਼ ਪੂਰਾ ਜਾਇਜ਼ ਹੈ ਤੇ ਟੈਕਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਸਚਿਨ ਨੇ ਆਪਣੀ ਕੰਪਨੀ ਨਾਲ ਜੁੜੀ ਕੋਈ ਵੀ ਗੱਲ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ : IPL 2021 : ਪਲੇਅ ਆਫ਼ 'ਚ ਪਹੁੰਚੀ RCB, ਦੇਖੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੀਫਾ ਨੇ ਖਿਡਾਰੀਆਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
NEXT STORY