ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਈਅਦ ਅਜਮਲ ਨੇ ਕਿਹਾ ਕਿ ਜੇਕਰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਆਪਣੇ ਕੰਮਕਾਜ ਵਿਚ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਮੌਜੂਦਾ ‘ਵੱਕਾਰ’ ਨਾਲ ਨਜਿੱਠਣ ਵਿਚ ਅਸਫਲ ਰਹਿੰਦੀ ਹੈ ਤਾਂ ਉਸਦੇ ਅਕਸ ਦਾ ਕੋਈ ਮਤਲਬ ਨਹੀਂ ਹੈ।
ਅਜਮਲ ਨੇ ਇੱਥੇ ਕਿਹਾ, ‘‘ਜੇਕਰ ਆਈ.ਸੀ.ਸੀ. ਕ੍ਰਿਕਟ ਵਿਸ਼ਵ ਪੂਰੇ ਹਿੱਤ ਵਿਚ ਨਿਰਪੱਖ ਤੇ ਸਿਧਾਂਤਿਕ ਫੈਸਲਾ ਨਹੀਂ ਕਰ ਸਕਦੀ ਹੈ ਤਾਂ ਉਸ ਨੂੰ ਆਪਣਾ ਕੰਮਕਾਜ ਬੰਦ ਕਰ ਦੇਣਾ ਚਾਹੀਦਾ ਹੈ।’’ ਉਸ ਨੇ ਕਿਹਾ, ‘‘ਜੇਕਰ ਆਈ.ਸੀ.ਸੀ. ਭਾਰਤੀ ਬੋਰਡ ’ਤੇ ਆਪਣੇ ਫੈਸਲੇ ਲਾਗੂ ਨਹੀਂ ਕਰਵਾ ਸਕਦੀ ਤਾਂ ਉਸਦੀ ਹੋਂਦ ਦਾ ਕੋਈ ਮਤਲਬ ਨਹੀਂ ਬਣਦਾ।’’
ਅਜਮਲ ਨੇ ਦਾਅਵਾ ਕੀਤਾ ਕਿ ਟੈਸਟ ਖੇਡਣ ਵਾਲੇ ਜ਼ਿਆਦਾਤਰ ਦੇਸ਼ ਇਸ ਭਾਵਨਾ ਨਾਲ ਸਹਿਮਤ ਹਨ ਪਰ ਉਹ ਜਨਤਕ ਰੂਪ ਨਾਲ ਆਪਣਾ ਰੁਖ਼ ਸਪੱਸ਼ਟ ਨਹੀਂ ਕਰ ਸਕਣਗੇ। ਉਸ ਨੇ ਕਿਹਾ ਕਿ ਭਾਰਤ ਦਾ ਵਿਸ਼ਵ ਪ੍ਰਤੀਯੋਗਿਤਾਵਾਂ ਵਿਚ ਵੀ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕਰਨਾ ਆਈ.ਸੀ.ਸੀ. ਦੀ ‘ਬੇਬੱਸੀ’ ਦੀ ਇਕ ਪ੍ਰਮੁੱਖ ਉਦਾਹਰਨ ਹੈ। ਭਾਰਤ ਦੇ ਪਾਕਿਸਤਾਨ ਵਿਚ ਨਾ ਖੇਡਣ ਦਾ ਕੋਈ ਤਰਕਪੂਰਨ ਕਾਰਨ ਨਹੀਂ ਹੈ ਪਰ ਆਈ.ਸੀ.ਸੀ. ਬੇਬੱਸ ਹੈ ਕਿਉਂਕਿ ਹੁਣ ਇਸ ’ਤੇ ਭਾਰਤੀਆਂ ਦਾ ਕਬਜ਼ਾ ਹੈ।’’
ਜ਼ਿਕਰਯੋਗ ਹੈ ਕਿ ਭਾਰਤ ਸੁਰੱਖਿਆ ਕਾਰਨਾਂ ਕਾਰਨ ਪਾਕਿਸਤਾਨ ਦੀ ਯਾਤਰਾ ਨਹੀਂ ਕਰਦਾ। ਇਹ ਹੀ ਨਹੀਂ, ਭਾਰਤ ਸਰਕਾਰ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਲੜੀ ਨੂੰ ਮਨਜ਼ੂਰੀ ਨਹੀਂ ਦਿੰਦੀ। ਇਹ ਦੋਵੇਂ ਦੇਸ਼ ਹੁਣ ਕਿਸੇ ਬਹੁਰਾਸ਼ਟਰੀ ਟੂਰਨਾਮੈਂਟ ਵਿਚ ਨਿਰਪੱਖ ਸਥਾਨ ’ਤੇ ਹੀ ਇਕ-ਦੂਜੇ ਵਿਰੁੱਧ ਖੇਡਦੇ ਹਨ। ਆਈ.ਸੀ.ਸੀ. ਦਾ ਮੌਜੂਦਾ ਮੁਖੀ ਬੀ.ਸੀ.ਸੀ.ਆਈ. ਦਾ ਸਾਬਕਾ ਸਕੱਤਰ ਜੈ ਸ਼ਾਹ ਹੈ।
ਸਟੇਡੀਅਮ 'ਚ ਵਿਰਾਟ ਦਾ 'ਡੁਪਲੀਕੇਟ' ਦੇਖ ਰੋਹਿਤ ਵੀ ਰਹਿ ਗਏ ਹੈਰਾਨ, ਕੋਹਲੀ ਬੋਲੇ- 'ਆਹ ਦੇਖੋ ਮੇਰਾ ਹਮਸ਼ਕਲ'
NEXT STORY