ਨਵੀਂ ਦਿੱਲੀ- ਭਾਰਤੀ ਖੇਡ ਅਥਾਰਿਟੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਦੇਸ਼ 'ਚ 67 ਟ੍ਰੇਨਿੰਗ ਕੇਂਦਰਾਂ ਨੂੰ ਬੰਦ ਕਰਨ ਦ ਫ਼ੈਸਲਾ ਕੀਤਾ ਗਿਆ ਹੈ । ਪਰ ਐਲੀਟ ਖਿਡਾਰੀਆਂ ਦੇ ਰਾਸ਼ਟਰੀ ਕੈਂਪ ਜਾਰੀ ਰਹਿਣਗੇ। ਇਸ ਫ਼ੈਸਲੇ ਦਾ ਪਟਿਆਲਾ ਤੇ ਬੈਂਗਲੁਰੂ ਜਿਹੇ ਰਾਸ਼ਟਰੀ ਮਿਆਰੀ ਕੇਂਦਰਾਂ 'ਤੇ ਅਸਰ ਨਹੀਂ ਪਵੇਗਾ ਜਿੱਥੇ ਐਲੀਟ ਖਿਡਾਰੀਆਂ ਦੇ ਕੈਂਪ ਚਲ ਰਹੇ ਹਨ।
ਇਹ ਵੀ ਪੜ੍ਹੋ : ਤੀਜੇ ਟੈਸਟ ਤੋਂ ਪਹਿਲਾਂ ਕੋਹਲੀ ਦਾ ਬਿਆਨ- ਮੈਂ ਪੂਰੀ ਤਰ੍ਹਾਂ ਫਿੱਟ, ਸਿਰਾਜ ਨੂੰ ਲੈ ਕੇ ਕਹੀ ਇਹ ਗੱਲ
ਸਾਈ ਨੇ ਬਿਆਨ 'ਚ ਕਿਹਾ, 'ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਕਾਰਨ ਭਾਰਤੀ ਖੇਡ ਅਥਾਰਿਟੀ ਨੇ ਦੇਸ਼ ਭਰ 'ਚ 67 ਸਾਈ ਅਭਿਆਸ ਕੇਂਦਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।' ਇਸ ਨੇ ਕਿਹਾ, 'ਇਹ ਫ਼ੈਸਲਾ ਵੱਖ-ਵੱਖ ਸੂਬਿਆਂ ਵਲੋਂ ਖਿਡਾਰੀਆਂ ਦੀ ਸੁਰੱਖਿਆ ਲਈ ਖੇਡ ਗਤੀਵਿਧੀਆਂ ਮੁਅੱਤਲ ਕਰਨ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਵੀ ਲਿਆ ਗਿਆ।'
ਇਹ ਵੀ ਪੜ੍ਹੋ : ਆਸਟਰੇਲੀਆਈ ਜੱਜ ਨੇ ਬਹਾਲ ਕੀਤਾ ਨੋਵਾਕ ਜੋਕੋਵਿਚ ਦਾ ਵੀਜ਼ਾ
ਸਾਈ ਦੇ ਇਕ ਬੁਲਾਰੇ ਨੇ ਦੱਸਿਆ, 'ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀਆਂ ਕਰ ਰਹੇ ਐਲੀਟ ਖਿਡਾਰੀਆਂ ਦੇ ਟ੍ਰੇਨਿੰਗ ਪ੍ਰੋਗਰਾਮ 'ਤੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਵੇਗਾ। ਉਹ ਰਾਸ਼ਟਰੀ ਮਿਆਰੀ ਕੇਂਦਰਾਂ 'ਤੇ ਬਾਇਓ-ਬਬਲ 'ਚ ਅਭਿਆਸ ਕਰ ਰਹੇ ਹਨ। ਸਾਈ ਦੇ ਭੋਪਾਲ ਕੇਂਦਰ 'ਤੇ 24 ਖਿਡਾਰੀਆਂ ਤੇ 12 ਸਟਾਫ਼ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪਿਛਲੇ ਹਫਤੇ ਸਾਈ ਦੇ ਬੈਂਗਲੁਰੂ ਕੇਂਦਰ 'ਤੇ 35 ਜੂਨੀਅਰ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਜੋ ਵੱਖ-ਵੱਖ ਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ ਲੈ ਰਹੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਤੀਜੇ ਟੈਸਟ ਤੋਂ ਪਹਿਲਾਂ ਕੋਹਲੀ ਦਾ ਬਿਆਨ- ਮੈਂ ਪੂਰੀ ਤਰ੍ਹਾਂ ਫਿੱਟ, ਸਿਰਾਜ ਨੂੰ ਲੈ ਕੇ ਕਹੀ ਇਹ ਗੱਲ
NEXT STORY