ਸਪੋਰਟਸ ਡੈਸਕ- ਭਾਰਤੀ ਖੇਡ ਅਥਾਰਟੀ (ਸਾਈ) ਨੇ ਆਪਣੇ ਸਟੇਡੀਅਮਾਂ ਦੀ ਖੇਡ ਮੁਕਾਬਲਿਆਂ ਲਈ ਸਹੀ ਢੰਗ ਨਾਲ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਇਨ੍ਹਾਂ ਵਿੱਚ ਹੋਣ ਵਾਲੇ ਗੈਰ-ਖੇਡ ਸਮਾਗਮਾਂ ਵਾਸਤੇ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਜੁਰਮਾਨੇ ਵੀ ਲਾਏ ਜਾਣਗੇ।
ਹਾਲ ਹੀ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤਕ ਸਮਾਗਮ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸਫਾਈ ਨਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਅਜਿਹਾ ਸਖ਼ਤ ਫ਼ੈਸਲਾ ਲਿਆ ਗਿਆ ਹੈ।
ਸੰਸਥਾ ਨੇ ਐਲਾਨ ਕੀਤਾ ਹੈ ਕਿ ਖੇਡ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਕਰਵਾਏ ਜਾਣ ਵਾਲੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਸਟੇਡੀਅਮ ਕਿਰਾਏ ’ਤੇ ਲੈਣ ਲਈ ਬਿਜਲੀ ਦੇ ਖਰਚੇ ਤੋਂ ਇਲਾਵਾ ਕੋਈ ਹੋਰ ਫੀਸ ਨਹੀਂ ਲਈ ਜਾਵੇਗੀ।
ਮੰਧਾਨਾ ਦੇ ਸੈਂਕੜੇ ਦੇ ਬਾਵਜੂਦ ਹਾਰੀ ਭਾਰਤੀ ਟੀਮ, ਆਸਟ੍ਰੇਲੀਆ ਨੇ ਜਿੱਤੀ ਸੀਰੀਜ਼
NEXT STORY