ਸਪੋਰਸਟ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਜਾਪਾਨ ਓਪਨ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਪਹੁੰਚ ਗਏ ਹਨ ਜਿਨ੍ਹਾਂ ਨੇ ਸਿੱਧੀ ਗੇਮਜ਼ 'ਚ ਕੇਂਤੋ ਨਿਸ਼ਿਮੋਤੋ ਨੂੰ ਹਰਾ ਦਿੱਤਾ। ਗੈਰ ਵਰੀਏ ਪ੍ਰਣੀਤ ਨੇ ਜਾਪਾਨੀ ਵਿਰੋਧੀ ਨੂੰ 42 ਮਿੰਟ 'ਚ 21-17, 21-13 ਨਾਲ ਹਰਾ ਦਿੱਤਾ। ਹੁਣ ਬੀ. ਡਬਲਿਊ. ਐੱਫ ਵਰਲਡ ਸੁਪਰ 750 ਟੂਰਨਾਮੈਂਟ ਦੇ ਦੂਜੇ ਦੌਰ 'ਚ ਉਨ੍ਹਾਂ ਦਾ ਮੁਕਾਬਲਾ ਜਾਪਾਨ ਦੇ ਕਾਂਤਾ ਸਨੇਯਾਮਾ ਨਾਲ ਹੋਵੇਗਾ।
ਮਿਕਸ ਡਬਲ 'ਚ ਸਾਤਵਿਕ ਸਾਇਰਾਜ ਰਾਂਕਿਰੇੱਡੀ ਤੇ ਅਸ਼ਵਿਨੀ ਪੋਨੱਪਾ ਨੇ ਪਹਿਲੇ ਦੌਰ 'ਚ ਜਰਮਨੀ ਦੇ ਮਰਵਿਨ ਸੇਇਡੇਲ ਤੇ ਲਿੰਡਾ ਏਫਲੇਰ ਨੂੰ 21-14,21-19 ਨਾਲ ਹਰਾ ਦਿੱਤਾ। ਪੁਰਸ਼ ਡਬਲ 'ਚ ਮਨੂੰ ਅਤਰੀ ਤੇ ਸੁਮੀਤ ਬੀ ਰੇੱਡੀ ਪਹਿਲੇ ਦੌਰ 'ਚ ਮਲੇਸ਼ੀਆ ਦੇ ਗੋਧੇ ਜੇ ਫੇਇ ਤੇ ਨੂਰ ਇਜੁੱਦੀਨ ਨਾਲ 12-21,16-21 ਨਾਲ ਹਾਰ ਕੇ ਬਾਹਰ ਹੋ ਗਏ ।
ਅਸ਼ਵਿਨ ਨੇ ਆਪਣੀ ਇਸ ਮਿਸਟਰੀ ਗੇਂਦ 'ਤੇ ਵਿਕਟ ਹਾਸਲ ਕਰ ਕੀਤਾ ਸਭ ਨੂੰ ਹੈਰਾਨ (ਵੇਖੋ ਵੀਡੀਓ)
NEXT STORY