ਦੁਬਈ– ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਨੌਜਵਾਨ ਸਾਈ ਸੁਦਰਸ਼ਨ ਨੂੰ ਹਰ ਰੂਪ ਦਾ ਬੱਲੇਬਾਜ਼ ਦੱਸਦੇ ਹੋਏ ਕਿਹਾ ਕਿ ਉਸ ਨੂੰ ਇਸ ਸਾਲ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਭਾਰਤੀ ਟੀਮ ਨਵੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਪੜਾਅ (2025-2027) ਦੀ ਸ਼ੁਰੂਆਤ ਇੰਗਲੈਂਡ ਵਿਰੁੱਧ 5 ਟੈਸਟਾਂ ਦੀ ਲੜੀ ਨਾਲ ਕਰੇਗੀ। ਭਾਰਤ ਨੂੰ ਨਿਊਜ਼ੀਲੈਂਡ ਨੇ ਘਰੇਲੂ ਟੈਸਟ ਲੜੀ ਵਿਚ 3-0 ਨਾਲ ਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਟਰਾਫੀ ਵਿਚ 3-1 ਨਾਲ ਹਰਾਇਆ ਸੀ।
ਆਈ. ਪੀ. ਐੱਲ. ਵਿਚ ਇਸ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ 456 ਦੌੜਾਂ ਦੇ ਨਾਲ ਦੂਜੇ ਸਥਾਨ ’ਤੇ ਕਾਬਜ਼ ਗੁਜਰਾਤ ਟਾਈਟਨਜ਼ ਦੇ ਸੁਦਰਸ਼ਨ ਦੇ ਬਾਰੇ ਵਿਚ ਸ਼ਾਸਤਰੀ ਨੇ ਕਿਹਾ ਕਿ ਕਾਊਂਟੀ ਖੇਡਣ ਦੇ ਤਜਰਬੇ ਤੇ ਆਪਣੀ ਤਕਨੀਕ ਦੇ ਕਾਰਨ ਉਹ ਇੰਗਲੈਂਡ ਦੇ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕਰੇਗਾ। ਭਾਰਤੀ ਟੀਮ ਇੰਗਲੈਂਡ ਦੌਰੇ ਦਾ ਆਗਾਜ਼ 20 ਜੂਨ ਤੋਂ ਸ਼ੁਰੂ ਹੋ ਰਹੇ ਹੇਡਿੰਗਲੇ ਟੈਸਟ ਨਾਲ ਕਰੇਗੀ।
ਸ਼ਾਸਤਰੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਹ ਨੌਜਵਾਨ ਖਿਡਾਰੀ ਸਾਈ ਸੁਦਰਸ਼ਨ ਹਰ ਰੂਪ ਦਾ ਖਿਡਾਰੀ ਹੈ। ਉਹ ਸ਼ਾਨਦਾਰ ਕ੍ਰਿਕਟਰ ਹੈ। ਇੰਗਲੈਂਡ ਦੇ ਹਾਲਾਤ ਵਿਚ ਇਕ ਖੱਬੇ ਬੱਲੇਬਾਜ਼ ਤੇ ਤਕਨੀਕ ਵਿਚ ਮਾਹਿਰ ਹੋਣ ਕਾਰਨ ਮੈਂ ਚਾਂਹਾਗਾ ਕਿ ਉਹ ਭਾਰਤੀ ਟੀਮ ਵਿਚ ਰਹੇ।’’
ਬੈਂਗਲੁਰੂ ਦੀਆਂ ਨਜ਼ਰਾਂ ਚੇਨਈ ਵਿਰੁੱਧ ਮੁਕਾਬਲੇ 'ਚ ਪਲੇਅ ਆਫ 'ਚ ਜਗ੍ਹਾ ਪੱਕੀ ਕਰਨ 'ਤੇ
NEXT STORY