ਨਵੀਂ ਦਿੱਲੀ— ਸਾਇਨਾ ਨੇਹਵਾਲ ਸਮੇਤ ਭਾਰਤ ਦੇ ਚੋਟੀ ਦੇ ਸ਼ਟਲਰ ਨੇ ਬੈਡਮਿੰਟਨ ਦੇ ਨਵੇਂ ਫਾਰਮੈਟ ਏਅਰਬੈਡਮਿੰਟਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ 'ਚ ਸੰਨਿਆਸ ਲੈ ਚੁੱਕੇ ਪੇਸ਼ੇਵਰ ਖਿਡਾਰੀਆਂ ਨੂੰ ਬਦਲਵੇਂ ਕਰੀਅਰ ਉਪਲਬਧ ਕਰਾਉਣ ਦੀ ਸਮਰਥਾ ਹੈ। ਆਊਟਡੋਰ ਬੈਡਮਿੰਟਨ ਮਨੋਰੰਜਨ ਲਈ ਭਾਰਤ ਦਾ ਸਭ ਤੋਂ ਪਸੰਦੀਦਾ ਖੇਡ ਹੈ ਅਤੇ ਦੇਸ਼ 'ਚ ਅਜਿਹੇ ਸਥਾਨ ਵੀ ਹਨ ਜਿੱਥੇ ਇਸ 'ਚ ਕਮਾਈ ਕਰਨ ਦੇ ਬਦਲ ਵੀ ਹਨ।
ਵਿਸ਼ਵ ਬੈਡਮਿੰਟਨ ਮਹਾਸੰਘ (ਬੀ.ਡਬਲਿਊ.ਐੱਫ.) ਨੇ ਏਅਰਬੈਡਮਿੰਟਨ ਦੀ ਵਿਸ਼ਵ ਪੱਧਰ 'ਤੇ ਪਿਛਲੇ ਹਫਤੇ ਗਵਾਂਗਝੂ 'ਚ ਸ਼ੁਰੂਆਤ ਕੀਤੀ ਸੀ। ਇਸ 'ਚ ਕੋਰਟ ਦੀ ਲੰਬਾਈ ਚੌੜਾਈ ਵੱਖ ਹੋਵੇਗੀ ਅਤੇ ਇਸ 'ਚ ਨਵੀਂ ਤਰ੍ਹਾਂ ਸ਼ਟਲਕਾਕ ਦੀ ਵਰਤੋਂ ਕੀਤੀ ਜਾਵੇਗੀ ਜਿਸ ਨੂੰ ਏਅਰਸ਼ਟਲ ਕਹਿੰਦੇ ਹਨ। ਏਅਰਸ਼ਟਲ 'ਤੇ ਹਵਾ ਦਾ ਬਹੁਤ ਘੱਟ ਪ੍ਰਭਾਵ ਪਵੇਗਾ। ਹੁੰਮਸ ਦਾ ਵੀ ਇਸ 'ਤੇ ਸੀਮਤ ਪ੍ਰਭਾਵ ਪਵੇਗਾ। ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਕਿ ਏਅਰਬੈਡਮਿੰਟਨ ਨਾਲ ਇਸ ਖੇਡ ਨੂੰ ਅੱਗੇ ਉਤਸ਼ਾਹਤ ਕਰਨ 'ਚ ਮਦਦ ਮਿਲੇਗੀ ਅਤੇ ਇਹ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤਕ ਫੈਲੇਗਾ। ਐਚ.ਐੱਸ. ਪ੍ਰਣਯ ਦਾ ਮੰਨਣਾ ਹੈ ਕਿ ਏਅਰ ਬੈਡਮਿੰਟਨ ਸੰਨਿਆਸ ਲੈ ਚੁੱਕੇ ਕੌਮਾਂਤਰੀ ਅਤੇ ਘਰੇਲੂ ਖਿਡਾਰੀਆਂ ਨੂੰ ਬਦਲਵੇਂ ਕਰੀਅਰ ਉਪਲਬਧ ਕਰਵਾਏਗਾ।
ਛੇਵਾਂ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਆਸਟ੍ਰੇਲਿਆਈ ਕ੍ਰਿਕਟ ਟੀਮ
NEXT STORY