ਨਵੀਂ ਦਿੱਲੀ— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਅਗਲੇ ਕੌਮਾਂਤਰੀ ਸੈਸ਼ਨ ਲਈ ਖੁਦ ਨੂੰ ਤਿਆਰ ਕਰਨ ਲਈ ਐਤਵਾਰ ਨੂੰ ਆਗਾਮੀ ਪ੍ਰੀਮੀਅਰ ਬੈਡਮਿੰਟਨ ਲੀਗ ਤੋਂ ਹਟਣ ਦਾ ਫੈਸਲਾ ਕੀਤਾ। ਪਿਛਲੇ ਪੀ. ਬੀ. ਐੱਲ. ਸੈਸ਼ਨ 'ਚ ਨਾਰਥ ਵੈਸਟਰਨ ਲਈ ਖੇਡਣ ਵਾਲੀ 29 ਸਾਲ ਦੀ ਸਾਇਨਾ 20 ਜਨਵਰੀ ਤੋਂ 9 ਫਰਵਰੀ ਵਿਚਾਲੇ ਖੇਡੇ ਜਾਣ ਵਾਲੇ ਪੰਜਵੇਂ ਪੜਾਅ 'ਚ ਖੇਡਦੀ ਹੋਈ ਦਿਖਾਈ ਨਹੀਂ ਦਿੱਤੀ। ਸਾਇਨਾ ਟਵੀਟ ਕੀਤਾ, ''ਮੈਂ ਪੀ. ਬੀ. ਐੱਲ. ਦੇ ਪੰਜਵੇਂ ਪੜਾਅ ਦਾ ਹਿੱਸਾ ਨਹੀਂ ਰਹਾਂਗੀ। ਸਿਹਤ ਸਬੰਧੀ ਸਮੱਸਿਆਵਾਂ ਅਤੇ ਸੱਟਾਂ ਕਾਰਨ ਮੈਂ ਸਾਲ ਦੇ ਜ਼ਿਆਦਤਰ ਹਿੱਸੇ 'ਚ ਸਿਹਤਮੰਦ ਨਹੀਂ ਰਹੀ। ਇਸ ਲਈ ਮੈਂ ਬਿਹਤਰ ਤਿਆਰੀਆਂ ਲਈ ਪੀ. ਬੀ. ਐੱਲ. ਦੇ ਦੌਰਾਨ ਕੁਝ ਸਮਾਂ ਲੈਣਾ ਲਵਾਂਗੀ।''
ਉਨ੍ਹਾਂ ਕਿਹਾ, ''ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣਾ ਚਾਹਾਂਗੀ ਅਤੇ ਉਮੀਦ ਕਰਦੇ ਕਰਦੀ ਹਾਂ ਕਿ ਮੈਂ ਅਗਲੇ ਪੀ. ਬੀ. ਐੱਲ. ਦਾ ਹਿੱਸਾ ਰਹਾਂਗੀ।'' ਇਸ ਸਮੇਂ ਸਾਇਨਾ ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਕਾਬਜ ਹੈ। ਪੂਰੇ ਸਾਲ ਉਹ ਫਾਰਮ ਨਾਲ ਜੂਝਦੀ ਰਹੀ। ਉਨ੍ਹਾਂ ਨੇ ਇਸੇ ਮਹੀਨੇ ਦੇ ਸ਼ੁਰੂ 'ਚ ਹਾਂਗਕਾਂਗ ਓਪਨ 'ਚ ਹਿੱਸਾ ਲਿਆ ਸੀ ਜਿਸ 'ਚ ਉਹ ਪਹਿਲੇ ਦੌਰ 'ਚ ਚੀਨ ਦੀ ਕਾਈ ਯਾਨ ਤੋਂ ਹਾਰ ਗਈ ਸੀ। ਸਾਇਨਾ ਨੂੰ ਇਸ ਸਾਲ 6 ਵਾਰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ICC Test Championship : ਭਾਰਤ ਦੀ ਪੁਆਇੰਟਸ ਟੇਬਲ 'ਚ ਬਾਦਸ਼ਾਹਤ ਜਾਰੀ, ਦੇਖੋ ਪੂਰੀ ਲਿਸਟ
NEXT STORY