ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਭਾਰ ਵਰਗ ’ਚ ਕੋਈ ਖਾਸ ਤਰ੍ਹਾਂ ਦੀ ਚੁਣੌਤੀ ਨਹੀਂ ਹੈ ਅਤੇ ਸਾਰੇ ਦਾਅਵੇਦਾਰ ਮਜ਼ਬੂਤ ਹਨ। ਅਜਿਹਾ ਨਹੀਂ ਹੈ ਕਿ ਕੋਈ ਲੰਬੇ ਸਮੇਂ ਤਕ ਚੈਂਪੀਅਨ ਬਣਿਆ ਰਹੇ।
ਸਾਰੇ ਲਗਭਗ ਬਰਾਬਰ ਹਨ। ਅਜਿਹੀ ਕੋਈ ਚੁਣੌਤੀ ਨਹੀਂ ਹੈ ਕਿ ਕੋਈ ਪਹਿਲਵਾਨ ਜਾਂ ਦੇਸ਼ ਜ਼ਿਆਦਾ ਮਜ਼ਬੂਤ ਹੈ। ਇੱਥੇ ਇਕ ਪ੍ਰੋਗਰਾਮ ’ਚ ਏਸ਼ੀਆਈ ਕੁਸਤੀ ਚੈਂਪੀਅਨਸ਼ਿਪ 2020 ਦੇ ਬਾਰੇ ’ਚ ਪੁੱਛੇ ਜਾਣ ’ਤੇ ਸਾਕਸ਼ੀ ਨੇ ਕਿਹਾ ਕਿ ਸਾਡੀਆਂ ਮਹਿਲਾ ਪਹਿਲਵਾਨਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਜਾਪਾਨ ਦੀਆਂ ਪਹਿਲਵਾਨਾਂ ਨੂੰ ਹਰਾ ਕੇ ਤਿੰਨ ਸੋਨ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਹੁਣ ਓਲੰਪਿਕ ਕੁਆਲੀਫਾਇਰਸ ’ਤੇ ਹੈ।
ਮੁੱਕੇਬਾਜ਼ ਸੁਮਿਤ ਸਾਂਗਵਾਨ 'ਤੇ ਨਾਡਾ ਨੇ ਹਟਾਇਆ ਬੈਨ
NEXT STORY