ਸਿਓਲ (ਦੱਖਣੀ ਕੋਰੀਆ)- ਭਾਰਤ ਦੇ ਸਾਕੇਤ ਮਾਈਨੇਨੀ-ਰਾਮਕੁਮਾਰ ਰਾਮਨਾਥਨ ਦੀ ਜੋੜੀ ਨੇ ਐਤਵਾਰ ਨੂੰ ਫਾਈਨਲ ਵਿੱਚ ਅਮਰੀਕਾ ਦੇ ਵਾਸਿਲ ਕਿਰਕੋਵ ਅਤੇ ਨੀਦਰਲੈਂਡ ਦੇ ਬਾਰਟ ਸਟੀਵਨਜ਼ ਦੀ ਜੋੜੀ ਨੂੰ ਹਰਾ ਕੇ ਸਿਓਲ ਓਪਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ। ਅੱਜ ਇੱਥੇ ਖੇਡੇ ਗਏ ਮੈਚ ਵਿੱਚ ਭਾਰਤੀ ਜੋੜੀ ਨੇ ਅਮਰੀਕਾ ਦੇ ਵਾਸਿਲ ਕਿਰਕੋਵ ਅਤੇ ਨੀਦਰਲੈਂਡ ਦੇ ਬਾਰਟ ਸਟੀਵਨਜ਼ ਦੀ ਜੋੜੀ ਨੂੰ 6-4, 4-6, 10-3 ਨਾਲ ਹਰਾਇਆ।
ਭਾਰਤੀ ਜੋੜੀ ਦਾ ਇਹ ਚੌਥਾ ਏਟੀਪੀ ਚੈਲੇਂਜਰ ਖ਼ਿਤਾਬ ਹੈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਸਾਕੇਤ ਮਾਈਨੇਨੀ ਅਤੇ ਰਾਮਕੁਮਾਰ ਰਾਮਨਾਥਨ ਨੇ ਦੱਖਣੀ ਕੋਰੀਆ ਦੇ ਨਾਮ ਜੀ ਸੁੰਗ ਅਤੇ ਗ੍ਰੇਟ ਬ੍ਰਿਟੇਨ ਦੇ ਜੋਸ਼ੂਆ ਪੈਰਿਸ ਨੂੰ 7(9)-6(7), 6-4 ਨਾਲ ਹਰਾਇਆ ਸੀ। ਮਾਈਨੇਨੀ ਅਤੇ ਰਾਮਨਾਥਨ ਨੇ ਪਹਿਲੇ ਦੌਰ 'ਚ ਕੋਲੰਬੀਆ ਦੇ ਦੂਸਰਾ ਦਰਜਾ ਪ੍ਰਾਪਤ ਕ੍ਰਿਸਟੀਅਨ ਰੋਡਰਿਗਜ਼ ਅਤੇ ਆਸਟ੍ਰੇਲੀਆ ਦੇ ਮੈਥਿਊ ਰੋਮੀਓ ਨੂੰ ਹਰਾਇਆ ਅਤੇ ਫਿਰ ਕੁਆਰਟਰਫਾਈਨਲ 'ਚ ਕੋਰੀਆਈ ਵਾਈਲਡ ਕਾਰਡ ਜਿਓਂਗ ਯੋਂਗਸੇਓਕ ਅਤੇ ਪਾਰਕ ਯੂਸੁੰਗ ਨੂੰ ਹਰਾਇਆ।
ਰਾਸ਼ਿਦ ਸੰਯੁਕਤ 25ਵੇਂ ਸਥਾਨ 'ਤੇ, ਕੈਨੇਡਾ ਦਾ ਲੀ ਬਣਿਆ ਇੰਡੋਨੇਸ਼ੀਆ ਮਾਸਟਰਸ ਦਾ ਚੈਂਪੀਅਨ
NEXT STORY