ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਕੋਰੋਨਾ ਪਾਜ਼ੇਟਿਵ ਪਾਏ ਗਏ ਆਪਣੇ ਸੱਸ-ਸਹੁਰੇ ਦੀ ਸਿਹਤ ਬਾਰੇ ਅਪਡੇਟ ਦਿੱਤਾ ਹੈ ਅਤੇ ਦੁਆਵਾਂ ਮੰਗਣ ਵਾਲਿਆਂ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ
ਸਾਕਸ਼ੀ ਨੇ ਆਪਣੇ ਇੰਸਟਾਗ੍ਰਮ ’ਤੇ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ, ਤੁਸੀਂ ਸਾਰਿਆਂ ਨੇ ਜੋ ਚਿੰਤਾ ਦਿਖਾਈ, ਉਸ ਲਈ ਧੰਨਵਾਦ। ਮੇਰੀ ਸੱਸ ਅਤੇ ਸਹੁਰੇ ਦੀ ਸਿਹਤ ਫਿਲਹਾਲ ਸਥਿਰ ਹੈ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਤੁਹਾਡੀਆਂ ਦੁਆਵਾਂ ਨਾਲ ਉਨ੍ਹਾਂ ਦੀ ਸਥਿਤੀ ਹੋਰ ਬਿਹਤਰ ਹੋਵੇਗਾ।’
ਦੱਸ ਦੇਈਏ ਕਿ ਹੈ ਕਿ ਧੋਨੀ ਦੇ ਪਿਤਾ ਪਾਨ ਸਿੰਘ ਅਤੇ ਮਾਤਾ ਦੇਵਿਕਾ ਨੂੰ ਬੁੱਧਵਾਰ ਨੂੰ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਜਾਣ ਦੇ ਬਾਅਦ ਰਾਂਚੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸੀ ਕਿ ਧੋਨੀ ਦੇ ਮਾਤਾ-ਪਿਤਾ ਦੀ ਸਥਿਤੀ ਸਾਧਾਰਨ ਹੈ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਠੀਕ ਹੈ। ਧੋਨੀ ਫਿਲਹਾਲ ਆਈ.ਪੀ.ਐਲ .ਵਿਚ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ
IPL 2021: CSK ਦਾ ਦੀਪਕ ਚਾਹਰ ਪਰਪਲ ਕੈਪ ਤੋਂ ਇਕ ਕਦਮ ਦੂਰ, ਫਾਫ ਡੂ ਪਲੇਸਿਸ ਓਰੇਂਜ ਕੈਪ ਦੀ ਦੌੜ ’ਚ ਸ਼ਾਮਲ
NEXT STORY