ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 15ਵੇਂ ਮੁਕਾਬਲੇ ’ਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇਕ ਫਸਵੇਂ ਮੁਕਾਬਲੇ ’ਚ 18 ਦੌੜਾਂ ਨਾਲ ਹਰਾਇਆ। ਸੀ. ਐੱਸ. ਕੇ. ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 220 ਦੌੜਾਂ ਬਣਾਈਆਂ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਕੇ. ਕੇ. ਆਰ. ਦੀ ਪੂਰੀ ਟੀਮ 220 ਦੌੜਾਂ ਬਣਾ ਕੇ ਆਊਟ ਹੋ ਗਈ। ਚੇਨਈ ਵੱਲੋਂ ਦੀਪਕ ਚਾਹਰ ਨੇ 4 ਓਵਰਾਂ ’ਚ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਦੀਪਕ ਚਾਹਰ ਪਰਪਲ ਕੈਪ ਤੋਂ ਇਕ ਕਦਮ ਦੂਰ ਹੋ ਗਿਆ। ਦੀਪਕ ਚਾਹਰ ਦੀਆਂ ਆਈ. ਪੀ. ਐੱਲ. 2021 ’ਚ 8 ਵਿਕਟਾਂ ਹੋ ਗਈਆਂ ਹਨ ਤੇ ਉਹ ਇਸ ਸੀਜ਼ਨ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ਦੀ ਲਿਸਟ ’ਚ ਦੂਜੇ ਨੰਬਰ ’ਤੇ ਪਹੁੰਚ ਗਿਆ।
ਆਵੇਸ਼ ਖਾਨ ਆਈ. ਪੀ. ਐੱਲ. 2021 ’ਚ ਹੁਣ ਤਕ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਲਿਸਟ ’ਚ ਤੀਸਰੇ ਨੰਬਰ ’ਤੇ ਖਿਸਕ ਗਿਆ ਹੈ। ਉਸ ਦੇ ਨਾਂ 8 ਵਿਕਟਾਂ ਹਨ। ਆਰ. ਸੀ. ਬੀ. ਦਾ ਹਰਸ਼ਲ ਪਟੇਲ ਇਸ ਲਿਸਟ ’ਚ ਟਾਪ ’ਤੇ ਹੈ ਤੇ ਪਰਪਲ ਕੈਪ ਫਿਲਹਾਲ ਉਸ ਕੋਲ ਹੈ। ਲਿਸਟ ’ਚ ਚੋਟੀ ਦੇ 5 ’ਚ 4 ਗੇਂਦਬਾਜ਼ ਭਾਰਤੀ ਹਨ। ਕੇ. ਕੇ. ਆਰ. ਦਾ ਆਂਦ੍ਰੇ ਰਸੇਲ ਇਸ ਸੂਚੀ ’ਚ ਸ਼ਾਮਿਲ ਇਕੋ-ਇਕ ਵਿਦੇਸ਼ੀ ਗੇਂਦਬਾਜ਼ ਹੈ। ਉਸ ਦੇ ਨਾਂ 7 ਵਿਕਟਾਂ ਹਨ।
ਆਈ. ਪੀ. ਐੱਲ. 2021 ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੋਟੀ ਦੇ 5 ਗੇਂਦਬਾਜ਼
ਰੈਂਕ |
ਖਿਡਾਰੀ ਦਾ ਨਾਂ |
ਟੀਮ |
ਵਿਕਟ |
1 |
ਹਰਸ਼ਲ ਪਟੇਲ |
ਰਾਇਲ ਚੈਲੰਜਰਜ਼ ਬੈਂਗਲੌਰ |
9 |
2 |
ਦੀਪਕ ਚਾਹਰ |
ਚੇਨਈ ਸੁਪਰ ਕਿੰਗਜ਼ |
8 |
3 |
ਆਵੇਸ਼ ਖਾਨ |
ਦਿੱਲੀ ਕੈਪੀਟਲਸ |
8 |
4 |
ਰਾਹੁਲ ਚਾਹਰ |
ਮੁੰਬਈ ਇਡੀਅਨਜ਼ |
8 |
5 |
ਆਂਦ੍ਰੇ ਰਸੇਲ |
ਕੋਲਕਾਤਾ ਨਾਈਟਰਾਈਡਰਜ਼ |
7 |
ਓਰੇਂਜ ਕੈਪ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਸ ਦੇ ਓਪਨਰ ਸ਼ਿਖਰ ਧਵਨ ਦਾ ਇਸ ’ਤੇ ਕਬਜ਼ਾ ਹੈ। 4 ਮੈਚਾਂ ’ਚ 231 ਦੌੜਾਂ ਬਣਾ ਕੇ ਉਹ ਸਭ ਤੋਂ ਉਪਰ ਚੱਲ ਰਿਹਾ ਹੈ। ਧਵਨ ਨੇ ਆਰ. ਸੀ. ਬੀ. ਖ਼ਿਲਾਫ਼ ਮੈਚ ’ਚ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡ ਕੇ ਰਾਇਲ ਚੈਲੰਜਰਜ਼ ਬੈਂਗਲੌਰ ਦੇ ਗਲੇਨ ਮੈਕਸਵੈੱਲ ਤੋਂ ਓਰੇਂਜ ਕੈਪ ਖੋਹੀ ਸੀ, ਜਿਸ ਦੇ ਨਾਂ 176 ਦੌੜਾਂ ਦਰਜ ਹਨ। ਇਸ ਲਿਸਟ ’ਚ ਤੀਸਰੇ ਨੰਬਰ ’ਤੇ ਸਨਰਾਈਜ਼ਰਜ਼ ਹੈਦਰਾਬਾਦ ਦਾ ਜਾਨੀ ਬੇਅਰਸਟੋ ਪਹੁੰਚ ਗਿਆ ਹੈ।
ਉਸ ਨੇ ਬੁੱਧਵਾਰ ਪੰਜਾਬ ਖ਼ਿਲਾਫ਼ ਅਜੇਤੂ 63 ਦੌੜਾਂ ਬਣਾਈਆਂ। ਬੇਅਰਸਟੋ ਦੇ ਨਾਂ 173 ਦੌੜਾਂ ਹਨ। ਇਸ ਲਿਸਟ ’ਚ ਚੌਥੇ ਨੰਬਰ ’ਤੇ ਚੇਨਈ ਸੁਪਰ ਕਿੰਗਜ਼ ਦਾ ਫਾਫ ਡੂ ਪਲੇਸਿਸ ਪਹੁੰਚ ਗਿਆ ਹੈ। ਉਸ ਨੇ ਬੁੱਧਵਾਰ ਕੇ. ਕੇ. ਆਰ. ਖ਼ਿਲਾਫ਼ 95 ਦੌੜਾਂ ਬਣਾਈਆਂ। ਉਸ ਦੇ ਨਾਂ 154 ਦੌੜਾਂ ਦਰਜ ਹਨ। ਚੋਟੀ ਦੇ 5 ਬੱਲੇਬਾਜ਼ਾਂ ’ਚ ਕੇ. ਕੇ. ਆਰ. ਦਾ ਨਿਤੀਸ਼ ਰਾਣਾ ਵੀ ਸ਼ਾਮਲ ਹੈ, ਜਿਸ ਨੇ 164 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਚੋਟੀ ਦੇ 5 ’ਚੋਂ ਬਾਹਰ ਹੋ ਗਏ ਹਨ।
ਆਈ. ਪੀ. ਐੱਲ. 2021 ’ਚ ਹੁਣ ਤਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਬੱਲੇਬਾਜ਼
ਰੈਂਕ |
ਖਿਡਾਰੀ ਦਾ ਨਾਂ |
ਟੀਮ |
ਦੌੜਾਂ |
1 |
ਸ਼ਿਖਰ ਧਵਨ |
ਦਿੱਲੀ ਕੈਪੀਟਲਸ |
231 |
2 |
ਗਲੇਨ ਮੈਕਸਵੈੱਲ |
ਰਾਇਲ ਚੈਲੰਜਰਜ਼ ਬੈਂਗਲੌਰ |
176 |
3 |
ਜਾਨੀ ਬੇਅਰਸਟੋ |
ਸਨਰਾਈਜ਼ਰਜ਼ ਹੈਦਰਾਬਾਦ |
173 |
4 |
ਫਾਫ ਡੂ ਪਲੇਸਿਸ |
ਚੇਨਈ ਸੁਪਰ ਕਿੰਗਜ਼ |
164 |
5 |
ਨਿਤੀਸ਼ ਰਾਣਾ |
ਕੋਲਕਾਤਾ ਨਾਈਟ ਰਾਈਡਰਜ਼ |
164 |
KKR ਦੇ ਮੈਚ ਹਾਰਨ ਮਗਰੋਂ ਕਪਤਾਨ ਇਯੋਨ ਮੋਰਗਨ ਨੂੰ ਲੱਗਾ ਇਕ ਹੋਰ ਝਟਕਾ
NEXT STORY