ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਸਲਮਾਨ ਬੱਟ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨਾਲ ਵਾਦ-ਵਿਵਾਦ ਤੋਂ ਬਾਅਦ ਚਰਚਾ ’ਚ ਆਏ ਸਨ। ਹੁਣ ਇਸ ਖਿਡਾਰੀ ਨੇ ਭਾਰਤ ਦੇ ਇਕ ਗੇਂਦਬਾਜ਼ ਦੀ ਤੁਲਨਾ 1990 ਤੇ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਪਾਕਿਸਤਾਨ ਲਈ ਵਸੀਮ ਅਕਰਮ ਤੇ ਵਕਾਰ ਯੂਨਿਸ ਨਾਲ ਕੀਤੀ। ਇਹ ਗੇਂਦਬਾਜ਼ ਕੋਈ ਹੋਰ ਨਹੀਂ ਬਲਕਿ ਜਸਪ੍ਰੀਤ ਬੁਮਰਾਹ ਹੈ। ਬੱਟ ਨੇ ਬੁਮਰਾਹ ਦੀ ਤੁਲਨਾ ਫਰਾਰੀ ਨਾਲ ਵੀ ਕੀਤੀ ਤੇ ਭਾਰਤ ਨੂੰ ਸਲਾਹ ਦਿੱਤੀ ਕਿ ਉਹ ਉਸ ਨੂੰ ਸਮਝਦਾਰੀ ਨਾਲ ਵਰਤੇ। ਬੁਮਰਾਹ ਪਿਛਲੇ ਕੁਝ ਸਾਲਾਂ ’ਚ ਭਾਰਤ ਦੇ ਵਿਸ਼ੇਸ਼ ਖਿਡਾਰੀਆਂ ’ਚ ਸ਼ਾਮਲ ਹਨ ਤੇ ਨਿਊਜ਼ੀਲੈਂਡ ਖਿਲਾਫ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਭਾਰਤੀ ਟੀਮ ਲਈ ਮਹੱਤਵਪੂਰਨ ਹੋਣਗੇ, ਜੋ 18 ਜੂਨ ਤੋਂ ਸਾਊਥੰਪਟਨ ’ਚ ਖੇਡਿਆ ਜਾਵੇਗਾ। ਬੱਟ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ ਕਿ ਸਾਧਾਰਨ ਸ਼ਬਦਾਂ ’ਚ, ਉਹ ਟੋਯੋਟਾ ਜਾਂ ਕੋਰੋਲਾ ਨਹੀਂ ਹੈ। ਉਸ ਵਰਗੇ ਗੇਂਦਬਾਜ਼ ਫਰਾਰੀ, ਲੈਮਬੋਰਗਿਨੀ ਵਰਗੇ ਹਨ, ਸਪੈਸ਼ਲ ਈਵੈਂਟਸ ਲਈ ਹਨ।
ਸਾਬਕਾ ਪਾਕਿਸਤਾਨੀ ਬੱਲੇਬਾਜ਼ ਨੇ ਕਿਹਾ ਅਜਿਹੇ ਗੇਂਦਬਾਜ਼ਾਂ ਨਾਲ ਤੁਹਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਤੁਸੀਂ ਉਨ੍ਹਾਂ ਦੀ ਵਿਵੇਕਪੂਰਨ ਵਰਤੋਂ ਕਰੋ। ਉਨ੍ਹਾਂ ਲਈ ਤੁਹਾਨੂੰ ਮੌਕਿਆਂ ਤੇ ਹਾਲਾਤ ਨੂੰ ਠੀਕ ਤਰ੍ਹਾਂ ਚੁਣਨਾ ਹੋਵੇਗਾ ਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਉਸ ਦੇ ਨਾਲ ਆਪਣੀ ਟਾਈਮਲਾਈਨ ਵਧਾਉਂਦੇ ਹੋ। ਉਨ੍ਹਾਂ ਨੂੰ ਜਿੰਨਾ ਜ਼ਿਆਦਾ ਮੁੱਲਵਾਨ ਮੈਚਾਂ ’ਚ ਵਰਤਿਆ ਜਾਵੇਗਾ, ਓਨਾ ਹੀ ਵਧੀਆ ਆਊਟਪੁੱਟ ਦੇਣਗੇ। ਬੁਮਰਾਹ ਅਦਭੁੱਤ ਹਨ ਤੇ ਇਸ ਸਮੇਂ, ਉਹ ਸਰਵਸ੍ਰੇਸ਼ਠ ਗੇਂਦਬਾਜ਼ਾਂ ’ਚੋਂ ਇਕ ਹਨ। ਬੁਮਰਾਹ ਨੇ ਹੁਣ ਤਕ ਭਾਰਤ ਲਈ 19 ਟੈਸਟ, 67 ਇਕ ਦਿਨਾ ਤੇ 50 ਟੀ20 ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਕ੍ਰਮਵਾਰ 83, 108, 50 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਬੱਟ ਨੇ ਕਿਹਾ ਕਿ ਬੁਮਰਾਹ ਉਹ ਹਨ, ਜਿਨ੍ਹਾਂ ਨੂੰ ਕਪਤਾਨ ਬਦਲ ਦਿੰਦਾ ਹੈ।
ਜੇ ਤੁਸੀਂ ਰੋਹਿਤ ਸ਼ਰਮਾ ਨੂੰ ਦੇਖਦੇ ਹੋ ਤਾਂ ਉਹ ਜ਼ਿਆਦਾਤਰ ਸ਼ੁਰੂਆਤ ’ਚ ਉਨ੍ਹਾਂ ਨੂੰ ਇਕ ਓਵਰ ਦਿੰਦਾ ਹੈ ਤੇ ਉਨ੍ਹਾਂ ਨੂੰ ਆਖਰੀ ਛੇ ਓਵਰਾਂ ਲਈ ਬਚਾਉਂਦਾ ਹੈ। ਕਿਉਂ ? ਕਿਉਂਕਿ ਕਪਤਾਨ ਨੂੰ ਉਨ੍ਹਾਂ ’ਤੇ ਭਰੋਸਾ ਹੈ ਕਿ ਜੇ ਵਿਰੋਧੀ ਟੀਮ ਨੂੰ 30-40 ਦੌੜਾਂ ਚਾਹੀਦੀਆਂ ਹਨ ਤਾਂ ਬੁਮਰਾਹ ਤੁਹਾਨੂੰ ਨਹੀਂ ਲੈਣ ਦੇਵੇਗਾ ਤੇ ਵਿਕਟ ਵੀ ਲਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ’ਚ ਉਨ੍ਹਾਂ ਦੀ ਕਾਬਲੀਅਤ ਉਹੀ ਹੈ, ਜੋ ਵਸੀਮ ਅਕਰਮ ਤੇ ਵਕਾਰ ਯੂਨਿਸ ਦੀ ਪਾਕਿਸਤਾਨ ਲਈ ਸੀ। ਉਨ੍ਹਾਂ ਨੇ 5 ਵਿਕਟਾਂ ਬਾਕੀ ਰਹਿੰਦਿਆਂ 30-40 ਦੌੜਾਂ ਬਣਾਉਣ ਦਿੱਤੀਆਂ। ਉਹ ਉਨ੍ਹਾਂ ਨੂੰ ਆਊਟ ਕਰ ਦੇਣਗੇ। ਬੁਮਰਾਹ ’ਚ ਉਹ ਗੁਣ ਹਨ, ਜਿਸ ਨਾਲ ਅੰਤ ’ਚ ਭਾਰਤ ਮੈਚ ਜਿੱਤਦਾ ਹੈ। ਉਸ ਦਾ ਡਾਟ ਬਾਲ ਫੀਸਦੀ ਬਹੁਤ ਵਧੀਆ ਹੈ। ਉਨ੍ਹਾਂ ਦਾ ਯਾਰਕਰ ’ਤੇ ਬਹੁਤ ਕੰਟਰੋਲ ਹੈ। ਉਹ ਆਪਣੇ ਐਕਸ਼ਨ ਨਾਲ ਹੌਲੀ ਗੇਂਦ ਤੇ ਤੇਜ਼ ਬਾਊਂਸਰ ’ਚ ਧੋਖਾ ਦੇ ਸਕਦੇ ਹਨ। ਉਹ ਆਪਣੀ ਟੀਮ ਤੇ ਕਪਤਾਨ ਲਈ ਇਕ ਅਣਮੁੱਲੀ ਜਾਇਦਾਦ ਹਨ।
ਇਸ ਬੱਲੇਬਾਜ਼ ਕਾਰਨ ਟੈਸਟ ਟੀਮ ’ਚ ਥਾਂ ਬਣਾਉਣਾ ਸੀ ਮੁਸ਼ਕਿਲ : ਅਕਸ਼ਰ
NEXT STORY