ਸਪੋਰਟਸ ਡੈਸਕ— ਵਾਰਨਰ ਅਤੇ ਸਮਿਥ ਦੇ ਅਜੇਤੂ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬੁੱਧਵਾਰ ਨੂੰ ਇੱਥੇ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਆਪਣੇ ਨਾਂ ਕਰ ਲਈ। ਇਸ ਮੈਚ ਦੇ ਦੌਰਾਨ ਇਕ ਅਜਿਹੀ ਘਟਨਾ ਹੋਈ ਜਿਨੂੰ ਵੇਖ ਕਿਸੇ ਦਾ ਵੀ ਹਾਸਾ ਨਹੀਂ ਰੁੱਕ ਰਿਹਾ ਹੈ। ਦਰਅਸਲ ਇਸ ਮੈਚ ਦੌਰਾਨ ਸ਼੍ਰੀਲੰਕਾਈ ਗੇਂਦਬਾਜ਼ ਲੰਛਣ ਸੰਦਾਕਨ ਰਨ ਆਊਟ ਕਰਨ ਦਾ ਨਿਯਮ ਹੀ ਭੁੱਲ ਗਏ। ਜਿਸ ਦੇ ਚੱਲਦੇ ਸਮਿਥ ਨੂੰ ਇਕ ਜੀਵਨਦਾਨ ਮਿਲਿਆ ਅਤੇ ਉਸ ਨੇ ਬਾਅਦ 'ਚ ਅੰਤਰਰਾਸ਼ਟਰੀ ਟੀ20 'ਚ ਵਾਪਸੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਪਰ ਉਸ ਨੇ ਜਿਸ ਤਰ੍ਹਾਂ ਇਹ ਰਨ ਆਊਟ ਦਾ ਮੌਕਾ ਗਵਾਇਆ ਉਸ ਤੋਂ ਬਾਅਦ ਲੋਕ ਉਸ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟ੍ਰੋਲ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਕੀ ਇਸ ਖਿਡਾਰੀ ਨੂੰ ਰਨ-ਆਊਟ ਕਰਨ ਦਾ ਨਿਯਮ ਨਹੀਂ ਪਤਾ।
ਸੰਦਾਕਨ ਨੇ ਸਟੀਵ ਸਮਿਥ ਨੂੰ ਦਿੱਤਾ ਜੀਵਨਦਾਨ
ਦਰਅਸਲ ਜਦੋਂ ਆਸਟਰੇਲੀਆ ਦੀ ਬੱਲੇਬਾਜ਼ੀ ਦੇ ਦੌਰਾਨ ਸੰਦਾਕਨ ਦੇ 13ਵੇਂ ਓਵਰ ਦੀ ਦੂਜੀ ਗੇਂਦ 'ਤੇ ਵਾਰਨਰ ਨੇ ਸਾਹਮਣੇ ਵੱਲ ਸ਼ਾਟ ਖੇਡਿਆ ਅਤੇ ਗੇਂਦ ਸਿੱਧੀ ਵਿਕਟਾਂ 'ਤੇ ਜਾ ਕੇ ਲੱਗੀ। ਇਸ ਦੌਰਾਨ ਨਾਨ ਸਟ੍ਰਾਈਕਰ ਐਂਡ 'ਤੇ ਖੜੇ ਸਟੀਵ ਸਮਿਥ ਦੌੜ ਲੈਣ ਲਈ ਵਿਕਟਾਂ ਤੋਂ ਕਾਫ਼ੀ ਅੱਗੇ ਨਿਕਲ ਆਏ ਸਨ। ਜਿਸ ਤੋਂ ਬਾਅਦ ਸੰਦਾਕਨ ਨੇ ਇਕ ਹੱਥ 'ਚ ਗੇਂਦ ਲੈ ਕੇ ਸਿੱਧੀ ਵਿਕਟ ਕੱਢ ਲਈ। ਹਾਲਾਂਕਿ ਇਸ ਦੌਰਾਨ ਉਸ ਦੇ ਜਿਸ ਹੱਥ 'ਚ ਗੇਂਦ ਸੀ ਉਸ ਹੱਥ ਨਾਲ ਵਿਕਟ ਨਹੀਂ ਕੱਢੀ ਅਤੇ ਇਸ ਤੋਂ ਬਾਅਦ ਉਹ ਜਸ਼ਨ ਮਨਾਉਣ ਲੱਗ ਪਿਆ।

ਥਰਡ ਅੰਪਾਇਰ ਦੇ ਕੋਲ ਭੇਜਿਆ ਫੈਸਲਾ
ਇਸ ਤੋਂ ਬਾਅਦ ਅੰਪਾਇਰ ਨੇ ਫੈਸਲੇ ਨੂੰ ਥਰਡ ਅੰਪਾਇਰ ਦੇ ਕੋਲ ਭੇਜਿਆ ਅਤੇ ਉਥੇ ਹੀ ਰਿਪਲੇਅ 'ਚ ਸਾਫ਼ ਤੌਰ 'ਤੇ ਵੇਖਿਆ ਗਿਆ ਕਿ ਸੰਦਾਕਨ ਨੇ ਜਦ ਵਿਕਟ ਕੱਢੀ ਉਸ ਦੌਰਾਨ ਗੇਂਦ ਅਤੇ ਵਿਕਟ ਦਾ ਕੋਈ ਸੰਪਰਕ ਨਹੀਂ ਹੋਇਆ ਸੀ ਜਿਸ ਕਾਰਨ ਥਰਡ ਅੰਪਾਇਰ ਨੇ ਸਟੀਵ ਸਮਿਥ ਨੂੰ ਰਨ ਆਊਟ ਨਹੀਂ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂਂ ਸ਼੍ਰੀਲੰਕਾਈ ਬੱਲੇਬਾਜ਼ੀ ਦੀ ਸ਼ੁਰੂਆਤ ਬੇਹੱਦ ਹੀ ਖਰਾਬ ਰਹੀ। ਮਲਿੰਗਾ ਨੇ ਪਹਿਲੇ ਮੈਚ 'ਚ ਹਾਰ ਤੋਂ ਬਾਅਦ ਆਪਣੇ ਖਿਡਾਰੀਆਂ ਨੂੰ ਜਜ਼ਬਾ ਵਿਖਾਉਣ ਦੀ ਅਪੀਲ ਕੀਤੀ ਸੀ, ਪਰ ਮਿਸ਼ੇਲ ਸਟਾਰਕ ਦੀ ਜਗ੍ਹਾ ਲਏ ਗਏ ਬਿੱਲੀ ਸਟੇਨਲੇਕ, ਐਸਟਨ ਏਗਰ, ਐਡਮ ਜੰਪਾ ਅਤੇ ਪੈਟ ਕਮਿੰਸ ਨੇ ਦੋ-ਦੋ ਵਿਕਟਾਂ ਹਾਸਲ ਕਰ ਕੇ ਫਿਰ ਤੋਂ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਚੱਲਣ ਨਹੀਂ ਦਿੱਤਾ।
ਜੋਤੀ ਯਾਦਵ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ
NEXT STORY