ਮੁੰਬਈ : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਸੰਗਰਾਮ ਸਿੰਘ ਮਿਕਸਡ ਮਾਰਸ਼ਲ ਆਰਟਸ (ਐੱਮ.ਐੱਮ.ਏ) ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ ਬਣਨ ਲਈ ਤਿਆਰ ਹੈ। ਸੰਗਰਾਮ ਮਹਿਲਾ ਪਹਿਲਵਾਨ ਪੂਜਾ ਤੋਮਰ ਤੋਂ ਬਾਅਦ ਐੱਮ.ਐੱਮ.ਏ ਫਾਈਟਰ ਵਜੋਂ ਮੁਕਾਬਲਾ ਕਰਨ ਵਾਲਾ ਦੂਜੇ ਭਾਰਤੀ ਪਹਿਲਵਾਨ ਬਣ ਜਾਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ।
ਰਿਲੀਜ਼ ਦੇ ਅਨੁਸਾਰ ਸੰਗਰਾਮ ਨੇ ਕਿਹਾ, 'ਕੁਸ਼ਤੀ ਨੇ ਮੈਨੂੰ ਮੇਰੇ ਦੇਸ਼ ਦੇ ਲੋਕਾਂ ਦਾ ਪਿਆਰ ਸਮੇਤ ਬਹੁਤ ਕੁਝ ਦਿੱਤਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਮੈਨੂੰ ਭਵਿੱਖ ਵਿੱਚ ਵੀ ਉਨ੍ਹਾਂ ਦਾ ਸਮਰਥਨ ਮਿਲਦਾ ਰਹੇਗਾ।' ਉਨ੍ਹਾਂ ਨੇ ਕਿਹਾ, 'ਐੱਮ.ਐੱਮ.ਏ. ਖੇਡ ਦਾ ਭਵਿੱਖ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਵਧਦੀ ਪ੍ਰਸਿੱਧੀ ਸਾਰੀ ਕਹਾਣੀ ਦੱਸਦੀ ਹੈ। ਭਾਰਤ ਵਿੱਚ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਸ ਖੇਡ ਦੇ ਪ੍ਰਸ਼ੰਸਕ ਮੇਰਾ ਸਮਰਥਨ ਕਰਨਗੇ।
SA vs BAN, T20 WC : ਇਹ ਚੰਗਾ ਫ਼ੈਸਲਾ ਨਹੀਂ ਸੀ, ਤੌਹੀਦ ਨੇ ਹਾਰ ਤੋਂ ਬਾਅਦ ਅੰਪਾਇਰਿੰਗ ਦੀ ਕੀਤੀ ਆਲੋਚਨਾ
NEXT STORY