ਸਪੋਰਟਸ ਡੈਸਕ- ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਅਮਰੀਕੀ ਓਪਨ ਮਿਕਸਡ ਡਬਲਜ਼ ਦੇ ਪਹਿਲੇ ਦੌਰ 'ਚ ਯੂਕ੍ਰੇਨ ਦੀ ਡਾਇਨਾ ਯਾਸਤ੍ਰੇਮਸਕਾ ਤੇ ਆਸਟਰੇਲੀਆ ਦੇ ਮੈਕਸ ਪਰੇਸਲ ਦੇ ਹੱਥੋਂ ਹਾਰ ਕੇ ਬਾਹਰ ਹੋ ਗਈ ਹੈ। ਗ਼ੈਰ ਦਰਜਾ ਪ੍ਰਾਪਤ ਮਿਰਜ਼ਾ ਤੇ ਰਾਮ ਨੂੰ 61 ਮਿੰਟ 'ਚ 3-6, 6-3, 7-10 ਨਾਲ ਹਾਰ ਝਲਣੀ ਪਈ।
ਮਿਰਜ਼ਾ ਤੇ ਰਾਮ ਤਿੰਨ ਬ੍ਰੇਕ ਪੁਆਇੰਟ 'ਚੋਂ ਇਕ ਦਾ ਹੀ ਲਾਹਾ ਲੈ ਸਕੇ। ਇਸ ਹਾਰ ਦੇ ਨਾਲ ਹੀ ਮਿਰਜ਼ਾ ਦੀ ਸੈਸ਼ਨ ਦੇ ਆਖ਼ਰੀ ਗ੍ਰੈਂਡਸਲੈਮ 'ਚ ਮੁਹਿੰਮ ਖ਼ਤਮ ਹੋ ਗਈ। ਉਹ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਅਮਰੀਕਾ ਦੀ ਕੋਕੋ ਵਾਂਡੇਵੇਗੇ ਦੇ ਨਾਲ ਪਹਿਲਾਂ ਹੀ ਹਾਰ ਚੁੱਕੀ ਹੈ। ਭਾਰਤ ਦੇ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਇਵਾਨ ਡੋਡਿਚ ਦੀ ਜੋੜੀ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਮੋਨਾਕੋ ਦੇ ਹੁਜੋ ਨਿਸ ਤੇ ਫ਼ਰਾਂਸ ਦੇ ਆਰਥਰ ਰਿੰਡਰਰੇਚ ਨਾਲ ਖੇਡੇਗੀ।
ਪ੍ਰਮੋਦ ਭਗਤ ਨੇ ਭਾਰਤ ਨੂੰ ਟੋਕੀਓ ਪੈਰਾਲੰਪਿਕ 'ਚ ਦਿਵਾਇਆ ਚੌਥਾ ਗੋਲਡ, ਮਨੋਜ ਸਰਕਾਰ ਨੇ ਜਿੱਤਿਆ ਕਾਂਸੀ
NEXT STORY