ਨਵੀਂ ਦਿੱਲੀ- ਭਾਰਤੀ ਸ਼ਟਲਰ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਏ ਬੈਡਮਿੰਟਨ ਸਿੰਗਲਜ਼ ਐਸ.ਐਲ.3 ਦਾ ਗੋਲਡ ਮੈਡਲ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੂੰ ਇਨ੍ਹਾਂ ਖੇਡਾਂ 'ਚ ਚੌਥਾ ਗੋਲਡ ਮਿਲਿਆ। ਇਸੇ ਈਵੈਂਟ 'ਚ ਭਾਰਤ ਦੇ ਹੀ ਮਨੋਜ ਸਰਕਾਰ ਨੇ ਬ੍ਰੌਂਜ ਮੈਡਲ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਟੋਕੀਓ ਪੈਰਾਲੰਪਿਕ 'ਚ ਭਾਰਤ ਦੇ ਕੁਲ ਤਮਗ਼ਿਆਂ ਦੀ ਗਿਣਤੀ 17 ਹੋ ਗਈ ਹੈ ਜੋ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ ’ਚ ਭਾਰਤ ਦੀ ਬੱਲੇ-ਬੱਲੇ, ਮਨੀਸ਼ ਨੇ ਜਿੱਤਿਆ ‘ਗੋਲਡ’, ਸਿੰਘਰਾਜ ਦੀ ‘ਚਾਂਦੀ’
ਦੁਨੀਆ ਦੇ ਨੰਬਰ-1 ਪੈਰਾ ਸ਼ਟਲਰ ਪ੍ਰਮੋਦ ਭਗਤ ਨੇ ਫ਼ਾਈਨਲ 'ਚ ਡੈਨੀਅਲ ਬੇਥੇਲ ਨੂੰ ਸਿੱਧੇ ਗੇਮ 'ਚ 21-14, 21-17 ਨਾਲ ਹਰਾਇਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿਰਫ਼ 36 ਮਿੰਟ ਤਕ ਚਲੇ ਸੈਮੀਫ਼ਾਈਨਲ 'ਚ ਜਾਪਾਨ ਦੇ ਡਾਈਸੁਕੇ ਫੁਜੀਹਾਰਾ 'ਤੇ 21-11, 21-16 ਨਾਲ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਪ੍ਰਧਾਨਮੰਤਰੀ ਮੋਦੀ ਨੇ ਮਨੀਸ਼ ਨਰਵਾਲ ਤੇ ਅਡਾਣਾ ਦੀ ਕੀਤੀ ਸ਼ਲਾਘਾ
ਭਗਤ ਨੂੰ 5 ਸਾਲ ਦੀ ਉਮਰ 'ਚ ਪੋਲੀਓ ਹੋ ਗਿਆ ਸੀ ਜਿਨ੍ਹਾਂ ਦੀ ਗਿਣਤੀ ਅੱਜ ਵਿਸ਼ਵ ਦੇ ਸਰਵਸ੍ਰੇਸ਼ਠ ਪੈਰਾ-ਸ਼ਟਲਰਾਂ 'ਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅਜੇ ਤਕ 45 ਕੌਮਾਂਤਰੀ ਤਮਗ਼ੇ ਜਿੱਤੇ ਹਨ ਜਿਸ 'ਚ ਚਾਰ ਵਿਸ਼ਵ ਚੈਂਪੀਅਨਸ਼ਿਪ ਗੋਲਡ ਮੈਡਲ ਤੇ 2018 ਏਸ਼ੀਆਈ ਪੈਰਾ ਖੇਡਾਂ 'ਚ ਇਕ ਸੋਨ ਤੇ ਇਕ ਕਾਂਸੀ ਤਮਗ਼ੇ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ENG v IND 4th Test Day 3 Stumps : ਰੋਹਿਤ ਦਾ ਸੈਂਕੜਾ, ਭਾਰਤ ਚੰਗੀ ਸਥਿਤੀ 'ਚ
NEXT STORY