ਸਪੋਰਟਸ ਡੈਸਕ— ਭਾਰਤ ਦੀ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਤਜਰਬੇਕਾਰ ਜੋੜੀ ਨੇ ਸ਼ੁੱਕਰਵਾਰ ਨੂੰ ਵਿੰਬਲਡਨ ਮਿਕਸਡ ਡਬਲਜ਼ ਦੇ ਪਹਿਲੇ ਦੌਰ ਦੇ ਮੈਚ ’ਚ ਰਾਮਕੁਮਾਰ ਰਾਮਨਾਥਨ ਤੇ ਅੰਕਿਤਾ ਰੈਨਾ ਨੂੰ 6-2, 7-6 ਨਾਲ ਹਰਾ ਦਿੱਤਾ। ਓਪਨ ਡਬਲਜ਼ ’ਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਦੋ ਭਾਰਤੀ ਟੀਮਾਂ ਇਕ-ਦੂਜੇ ਖ਼ਿਲਾਫ਼ ਖੇਡ ਰਹੀਆਂ ਸਨ। ਰਾਮਨਾਥਨ ਨੇ ਇਸ ਮੈਚ ਦੇ ਜ਼ਰੀਏ ਗ੍ਰੈਂਡਸਲੈਮ ’ਚ ਡੈਬਿਊ ਕੀਤਾ ਜੋ 21ਵੀਂ ਵਾਰ ਮੁੱਖ ਡਰਾਅ ’ਚ ਕੁਆਲੀਫ਼ਾਈ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੇ ਹਨ।
ਪਹਿਲਾ ਸੈੱਟ ਸਾਨੀਆ ਤੇ ਬੋਪੰਨਾ ਨੇ ਆਸਾਨੀ ਨਾਲ ਜਿੱਤ ਲਿਆ ਪਰ ਦੂਜੇ ਸੈੱਟ ’ਚ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲੀ। ਬੋਪੰਨਾ ਆਪਣੀ ਦਮਦਾਰ ਸਰਵਿਸ ਤੇ ਬੇਸਲਾਈਨ ’ਤੇ ਗ੍ਰਾਊਂਡ ਸਟ੍ਰੋਕਸ ਨਾਲ ਚਾਰਾਂ ’ਚ ਸਭ ਤੋਂ ਬਿਹਤਰ ਸਾਬਤ ਹੋਏ। ਇਸ ਤੋਂ ਇਲਾਵਾ ਸਾਨੀਆ ਤੇ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਸ ਦੀ ਜੋੜੀ ਮਹਿਲਾ ਡਬਲਜ਼ ਦੇ ਦੂਜੇ ਦੌਰ ’ਚ ਪਹੁੰਚ ਗਈ ਹੈ ਜਦਕਿ ਰੈਨਾ ਤੇ ਉਸ ਦੀ ਅਮਰੀਕੀ ਜੋੜੀਦਾਰ ਲੌਰੇਨ ਡੇਵਿਸ ਪਹਿਲੇ ਦੌਰ ’ਚ ਹਾਰ ਗਈਆਂ।
IND v SL : ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, ਦੇਖੋ ਤਸਵੀਰਾਂ
NEXT STORY