ਸਪੋਰਟਸ ਡੈਸਕ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਨ੍ਹਾਂ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਵੀਰਵਾਰ ਨੂੰ ਇੱਥੇ ਐਲੇਕਸਾਂਦਰਾ ਕਰੂਨਿਚ ਤੇ ਨਿਕੋਲਾ ਸਾਸਿਚ ਦੀ ਜੋੜੀ 'ਤੇ ਸਿੱਧੇ ਸੈੱਟ 'ਚ ਜਿੱਤ ਦਰਜ ਕਰਕੇ ਆਸਟਰੇਲੀਆਈ ਓਪਨ ਦੇ ਮਿਕਸਡ ਡਬਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਰਾਮ ਇਸ ਚੈਂਪੀਅਨਸ਼ਿਪ ਦੇ ਸਾਬਕਾ ਚੈਂਪੀਅਨ ਹਨ, ਉਨ੍ਹਾਂ ਨੇ 2021 'ਚ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਾਸਿਕੋਵਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ : RSA v IND : ਭਾਰਤੀ ਬੱਲੇਬਾਜ਼ਾਂ ਨੂੰ ਦਿਖਾਉਣਾ ਹੋਵੇਗਾ ਦਮ, ਰਾਹੁਲ ਦੀ ਕਪਤਾਨੀ 'ਤੇ ਰਹਿਣਗੀਆਂ ਨਜ਼ਰਾਂ
ਉਨ੍ਹਾਂ ਨੇ ਸ਼ਾਨਦਾਰ ਸਰਵਿਸ ਤੇ ਮਜ਼ਬੂਤ ਪ੍ਰਦਰਸ਼ਨ ਨਾਲ 69 ਮਿੰਟ ਤਕ ਚਲੇ ਸ਼ੁਰੂਆਤੀ ਦੌਰ ਦੇ ਮੁਕਾਬਲੇ 'ਚ 6-3, 7-6 ਨਾਲ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ। ਸਾਨੀਆ ਨੇ ਵੀ ਮੁਕਾਬਲੇ 'ਚ ਚੰਗੀ ਸਰਵਿਸ ਕੀਤੀ। ਉਨ੍ਹਾਂ ਦੀ ਜੋੜੀ ਕੋਲ ਦੂਜੇ ਹੀ ਗੇਮ 'ਚ ਬੜ੍ਹਤ ਬਣਾਉਣ ਦਾ ਮੌਕਾ ਸੀ ਪਰ ਸਾਨੀਆ ਫੈਸਲਾਕੁੰਨ ਅੰਕ 'ਤੇ ਨੈੱਟ 'ਤੇ ਫੋਰਹੈਂਡ ਲਗਾ ਬੈਠੀ। ਟੀਮ ਨੂੰ ਕਰੂਨਿਚ ਦੀ ਸਰਵਿਸ 'ਤੇ ਇਕ ਹੋਰ ਮੌਕਾ ਮਿਲਿਆ ਪਰ ਇਹ ਮੌਕਾ ਵੀ ਖ਼ਰਾਬ ਹੋ ਗਿਆ ਕਿਉਂਕਿ ਸਾਨੀਆ ਵੌਲੀ 'ਤੇ ਅੰਕ ਨਾ ਜੁਟਾ ਸਕੀ। ਹਾਲਾਂਕਿ ਉਨ੍ਹਾਂ ਨੂੰ ਫ਼ੈਸਲਾਕੁੰਨ ਅੰਕ 'ਤੇ ਬ੍ਰੇਕ ਮਿਲਿਆ। ਪਰ ਅਗਲੇ ਗੇਮ 'ਚ ਰਾਮ ਦੀ ਸਰਵਿਸ 'ਤੇ ਉਨ੍ਹਾਂ ਨੇ 4-1 ਦੀ ਬੜ੍ਹਤ ਬਣਾ ਲਈ।
ਇਹ ਵੀ ਪੜ੍ਹੋ : ਮਿਤਾਲੀ, ਝੂਲਨ ਬਣੀ ICC ਵਨ ਡੇ ਟੀਮ ਆਫ ਦਿ ਯੀਅਰ ਦਾ ਹਿੱਸਾ
ਰਾਮ ਦੀ ਮਜ਼ਬੂਤ ਸਰਵਿਸ ਤੇ ਸਾਨੀਆ ਦੀ ਵੌਲੀ ਦੇ ਬਾਅਦ ਭਾਰਤੀ-ਅਮਰੀਕੀ ਜੋੜੀ ਨੇ ਪਹਿਲਾ ਸੈਟ ਆਪਣੇ ਨਾਂ ਕਰ ਲਿਆ। ਸਾਨੀਆ ਨੇ ਆਪਣੇ ਵੱਡੇ ਫਾਰਹੈਂਡ ਨਾਲ ਦੂਜੇ ਸੈੱਟ 'ਚ ਬ੍ਰੇਕ ਕਰਨ ਦਾ ਪਹਿਲਾ ਮੌਕਾ ਦਿਵਾਇਆ ਪਰ ਭਾਰਤੀ ਖਿਡਾਰੀ ਨੇ ਫੈਸਲਕੁੰਨ ਅੰਕ 'ਤੇ ਲੰਬਾ ਫਾਰਹੈਂਡ ਲਗਾ ਦਿੱਤਾ। ਸਨੀਆ ਦੇ ਸ਼ਾਨਦਰ ਕ੍ਰਾਸ ਕੋਰਟ ਵਿਨਰ ਨਾਲ ਟੀਮ ਨੂੰ ਛੇਵੇਂ ਗੇਮ 'ਚ ਕਰੂਨਿਚ ਦੀ ਸਰਵਿਸ 'ਤੇ ਦੋ ਬ੍ਰੇਕ ਪੁਆਇੰਟ ਮਿਲੇ। ਪਰ ਸਰਬੀਆਈ ਜੋੜੀ ਨੇ ਗੇਮ ਬਰਕਰਾਰ ਰਖਿਆ। 5-5 ਦੀ ਬਰਾਬਰੀ ਦੇ ਬਾਅਦ ਸਾਨੀਆ ਨੇ ਸਰਵਿਸ 'ਚ ਕੋਈ ਗ਼ਲਤੀ ਨਹੀਂ ਕੀਤੀ ਪਰ ਵਿਰੋਧੀ ਜੋੜੀ ਦੇ ਸਾਸਿਚ ਦੀ ਰਿਟਰਨ ਦੀ ਗ਼ਲਤੀ ਨੇ ਮੈਚ ਸਾਨੀਆ-ਰਾਮ ਦੀ ਜੋੜੀ ਦੇ ਨਾਂ ਕਰ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਨਚੈਸਟਰ ਯੂਨਾਈਟਿਡ ਨੇ ਜਿੱਤ ਦਰਜ ਕਰਕੇ ਚੋਟੀ ਦੇ ਚਾਰ 'ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਕੀਤੀਆਂ
NEXT STORY