ਦੁਬਈ- ਭਾਰਤੀ ਦਿੱਗਜ ਮਹਿਲਾ ਕ੍ਰਿਕਟਰਾਂ ਮਿਤਾਲੀ ਰਾਜ ਤੇ ਝੂਲਨ ਗੋਸਵਾਮੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ 2021 ਦੀ ਮਹਿਲਾ ਵਨ ਡੇ ਟੀਮ ਆਫ ਦਿ ਯੀਅਰ ਵਿਚ ਸ਼ਾਮਿਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਵੀਰਵਾਰ ਨੂੰ ਆਪਣੀ 2021 ਦੀ ਮਹਿਲਾ ਵਨ ਡੇ ਟੀਮ ਦਾ ਐਲਾਨ ਕੀਤਾ, ਜਿਸਦਾ ਕਪਤਾਨ ਇੰਗਲੈਂਡ ਦੀ ਸਟਾਰ ਆਲਰਾਊਂਡਪ ਹੀਥਰ ਨਾਈਟ ਨੂੰ ਬਣਾਇਆ ਗਿਆ ਹੈ। ਟੀਮ ਵਿਚ ਦੱਖਣੀ ਅਫਰੀਕਾ ਦੇ ਤਿੰਨ, ਵੈਸਟਇੰਡੀਜ਼, ਇੰਗਲੈਂਡ ਤੇ ਭਾਰਤ ਦੇ 2, ਪਾਕਿਸਤਾਨ ਤੇ ਆਸਟਰੇਲੀਆ ਦਾ ਇਕ-ਇਕ ਖਿਡਾਰੀ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
ਜ਼ਿਕਰਯੋਗ ਹੈ ਕਿ ਮਿਤਾਲੀ ਨੇ 2021 ਵਿਚ ਵਨ ਡੇ ਸਵਰੂਪ ਵਿਚ 62.87 ਦੀ ਔਸਤ ਨਾਲ 503 ਦੌੜਾਂ ਬਣਾਈਆਂ ਸਨ। 2021 ਵਿਚ 6 ਅਰਧ ਸੈਂਕੜੇ ਵੀ ਉਸਦੇ ਨਾਮ ਹਨ, ਜੋ ਉਨ੍ਹਾਂ ਨੇ ਕਾਫੀ ਮਹੱਤਵਪੂਰਨ ਸਮੇਂ ਵਿਚ ਬਣਾਏ ਸਨ। ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਵੀ ਖੁਦ ਨੂੰ ਸਾਬਿਤ ਕੀਤਾ। 39 ਸਾਲਾ ਝੂਲਨ ਨੇ 2021 ਵਿਚ 3.77 ਦੀ ਸ਼ਾਨਦਾਰ ਇਕੋਨਾਮੀ ਦੇ ਨਾਲ ਕੁੱਲ 15 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ 2017 ਵਿਸ਼ਵ ਕੱਪ ਜੇਤੂ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਲਗਾਤਾਰ ਕੰਸਿਸਟੇਂਸ ਪ੍ਰਦਰਸ਼ਨ ਦੇ ਲਈ ਆਈ. ਸੀ. ਸੀ. ਮਹਿਲਾ ਵਨ ਡੇ ਟੀਮ ਆਫ ਦਿ ਯੀਅਰ ਦਾ ਕਪਤਾਨ ਚੁਣਿਆ ਗਿਆ ਹੈ। ਉਹ ਕਈ ਸਾਲਾ ਤੋਂ ਟੀਮ ਦੇ ਮੱਧ ਕ੍ਰਮ ਦਾ ਇਕ ਮਹੱਤਵਪੂਰਨ ਹਿੱਸਾ ਰਹੀ ਹੈ। ਉਹ 2021 ਵਿਚ ਵੀ ਇੰਗਲੈਂਡ ਦੇ ਲਈ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲਿਆਂ ਵਿਚੋਂ ਇਕ ਸੀ। ਉਨ੍ਹਾਂ ਨੇ 42.30 ਦੀ ਔਸਤ ਨਾਲ ਕੁੱਲ 423 ਦੌੜਾਂ ਬਣਾਈਆਂ, ਜਿਸ ਵਿਚ ਇਕ ਸੈਂਕੜਾ ਤੇ 3 ਅਰਧ ਸੈਂਕੜੇ ਵੀ ਸ਼ਾਮਿਲ ਹਨ। ਉਨ੍ਹਾਂ ਨੇ ਗੇਂਦ ਨਾਲ ਵੀ ਅਹਿਮ ਭੂਮਿਕਾ ਨਿਭਾਈ ਤੇ 19.80 ਦੀ ਔਸਤ ਨਾਲ ਪੰਜ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਚੁਣੀ ਸਾਲ ਦੀ ਸਰਵਸ੍ਰੇਸ਼ਠ ਟੈਸਟ ਟੀਮ, 3 ਭਾਰਤੀ ਕ੍ਰਿਕਟਰਾਂ ਨੂੰ ਮਿਲੀ ਜਗ੍ਹਾ
NEXT STORY