ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਸੀਜ਼ਨ ਦਾ ਦੋ ਦਿਨਾਂ ਮੈਗਾ ਆਕਸ਼ਨ ਸਾਊਦੀ ਅਰਬ ਦੇ ਜੇੱਦਾ 'ਚ ਚੱਲ ਰਿਹਾ ਹੈ। ਅੱਜ ਦੂਜੇ ਯਾਨੀ ਆਖਰੀ ਦਿਨ (25 ਨਵੰਬਰ) ਦੀ ਨਿਲਾਮੀ ਵੀ ਸ਼ੁਰੂ ਹੋ ਗਈ ਹੈ। ਪਹਿਲੇ ਦਿਨ 3 ਖਿਡਾਰੀਆਂ 'ਤੇ ਇੰਨੇ ਪੈਸੇ ਵਰ੍ਹੇ ਕਿ ਆਈ.ਪੀ.ਐੱਲ. ਇਤਿਹਾਸ ਦੇ ਸਾਰੇ ਰਿਕਾਰਡ ਟੁੱਟ ਗਏ। ਇਹ ਤਿੰਨੋਂ ਖਿਡਾਰੀ- ਵਿਕਟਕੀਪਰ ਰਿਸ਼ਭ ਪੰਤ, ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਆਲਰਾਊਂਡਰ ਵੈਂਕਟੇਸ਼ ਅਈਅਰ ਹਨ।
ਪੰਤ ਨੂੰ ਲਖਨਊ ਸੁਪਰ ਜਾਇੰਟਸ (LSG) ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ। ਇਸ ਤਰ੍ਹਾਂ ਪੰਤ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਹਾਲਾਂਕਿ, ਪੰਤ ਨੂੰ ਖਰੀਦਣ ਤੋਂ ਬਾਅਦ ਲਖਨਊ ਫ੍ਰੈਂਚਾਇਜ਼ੀ ਦੇ ਮਾਲਿਕ ਸੰਜੀਵ ਗੋਇਨਕਾ ਨੇ ਕਿਹਾ ਕਿ ਥੋੜ੍ਹੇ ਜ਼ਿਆਦਾ ਪੈਸੇ ਖਰਚ ਹੋ ਗਏ। ਉਨ੍ਹਾਂ ਨੇ ਜਿੰਨੇ ਪੈਸੇ ਸੋਚਿਆ ਸੀ ਉਸ ਤੋਂ ਜ਼ਿਆਦਾ ਖਰਚ ਕਰਨੇ ਪਏ।
ਦਰਅਸਲ, ਮਾਮਲਾ ਕੁਝ ਇਹ ਹੋਇਆ ਕਿ ਨਿਲਾਮੀ ਦੌਰਾਨ ਰਿਸ਼ਭ ਪੰਤ ਦੀ ਨਿਲਾਮੀ ਦੌਰਾਨ ਲਖਨਊ ਦੀ ਟੀਮ ਨੇ ਰਿਸ਼ਭ ਪੰਤ ਲਈ 20.75 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਇਥੇ ਦਿੱਲੀ ਕੈਪੀਟਲਸ (DC) ਨੇ ਪੰਤ ਨੂੰ ਵਾਪਸ ਲੈਣ ਲਈ RTM ਕਾਰਡ ਦਾ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ- ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ
ਦਿੱਲੀ ਦੇ RTM ਤੋਂ ਬਾਅਦ ਲਖਨਊ ਦਾ ਮਾਮਲਾ ਗੜਬੜਾਇਆ
ਇਥੇ ਪੰਤ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਲਈ ਲਖਨਊ ਫ੍ਰੈਂਚਾਇਜ਼ੀ ਨੇ 6.25 ਕਰੋੜ ਵਧਾਉਂਦੇ ਹੋਏ ਪੰਤ ਦੀ ਬੋਲੀ ਸਿੱਧਾ 27 ਕਰੋੜ ਰੁਪਏ ਕਰ ਦਿੱਤੀ। ਅਜਿਹੇ 'ਚ ਦਿੱਲੀ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਅਤੇ ਲਖਨਊ ਟੀਮ ਨੇ ਬਾਜ਼ੀ ਮਾਰ ਲਈ। ਇਸ ਤਰ੍ਹਾਂ ਪੰਤ ਨੂੰ ਲਖਨਊ ਟੀਮ ਨੇ ਖਰੀਦ ਲਿਆ।
ਨਿਲਾਮੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੋਇਨਕਾ ਨੇ ਕਿਹਾ ਕਿ ਉਨ੍ਹਾਂ ਨੇ ਰਿਸ਼ਭ ਪੰਤ ਨੂੰ ਥੋੜ੍ਹੇ ਜ਼ਿਆਦਾ ਪੈਸੇ ਦੇ ਦਿੱਤੇ। ਸੰਜੀਵ ਨੇ ਕਿਹਾ, 'ਇਹ ਸਾਡੀ ਯੋਜਨਾ ਦਾ ਹਿੱਸਾ ਸੀ, ਉਹ ਸਾਡੀ ਸੂਚੀ 'ਚ ਸੀ। ਅਸੀਂ ਉਸ ਲਈ 26 ਕਰੋੜ ਰੁਪਏ ਰੱਖੇ ਸਨ। ਇਸ ਲਈ 27 ਥੋੜੇ ਜ਼ਿਆਦਾ ਹੋ ਗਏ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਉਸ ਨੂੰ ਲੈ ਲਿਆ। ਉਹ ਇੱਕ ਸ਼ਾਨਦਾਰ ਖਿਡਾਰੀ, ਟੀਮ ਮੈਨ ਅਤੇ ਮੈਚ ਵਿਨਰ ਹੈ। ਸਾਡੇ ਸਾਰੇ ਪ੍ਰਸ਼ੰਸਕਾਂ ਨੂੰ ਉਸਦੇ ਲਖਨਊ ਦਾ ਹਿੱਸਾ ਬਣਨ 'ਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਐਸ਼ਵਰਿਆ-ਅਭਿਸ਼ੇਕ ਦਾ ਹੋਇਆ ਤਲਾਕ! Big B ਨੇ ਖ਼ੁਦ ਦੱਸੀ ਸਾਰੀ ਗੱਲ
IPL Mega Auction LIVE : ਭੁਵਨੇਸ਼ਵਰ ਕੁਮਾਰ 'ਤੇ ਲੱਗੀ 10.75 ਕਰੋੜ ਦੀ ਬੋਲੀ, ਇਸ ਟੀਮ 'ਚ ਹੋਏ ਸ਼ਾਮਲ
NEXT STORY