ਨਵੀਂ ਦਿੱਲੀ– 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਸੰਤੋਸ਼ ਟਰਾਫੀ 2025-26 ਆਸਾਮ ਦੇ ਢਕੁਆਖਾਨਾ ਤੇ ਸਿਲਾਪਾਆਥਰ 'ਚ ਦੇਸ਼ ਭਰ ਦੀਆਂ 12 ਟੀਮਾਂ ਵਿਚਾਲੇ 21 ਜਨਵਰੀ ਤੋਂ 8 ਫਰਵਰੀ ਤੱਕ ਖੇਡੀ ਜਾਵੇਗੀ।
ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਇਸ ਮਹੀਨੇ ਸ਼ੁਰੂ ਹੋਣ ਵਾਲੀ ਸੰਤੋਸ਼ ਟਰਾਫੀ ਦੇ ਫਾਈਨਲ ਡਰਾਅ ਦਾ ਐਲਾਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਸ਼ਾਮਲ 12 ਟੀਮਾਂ ਨੂੰ ਏ ਤੇ ਬੀ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ-ਏ ਵਿਚ ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਉੱਤਰਾਖੰਡ, ਨਾਗਾਲੈਂਡ ਤੇ ਰਾਜਸਥਾਨ ਹਨ ਜਦਕਿ ਗਰੁੱਪ-ਬੀ ਵਿਚ ਕੇਰਲ, ਸਰਵਿਸਿਜ਼, ਪੰਜਾਬ, ਓਡਿਸ਼ਾ, ਰੇਲਵੇ ਤੇ ਮੇਘਾਲਿਆ ਹਨ। ਇਸ ਟੂਰਨਾਮੈਂਟ ਦੀ ਸ਼ੁਰੂਆਤ 1941 ਵਿਚ ਹੋਈ ਸੀ ਤੇ ਪੱਛਮੀ ਬੰਗਾਲ ਨੇ ਸੰਤੋਸ਼ ਟਰਾਫੀ ਦਾ ਰਿਕਾਰਡ 32 ਵਾਰ ਖਿਤਾਬ ਜਿੱਤਿਆ ਹੈ।
ਬੰਗਲਾਦੇਸ਼ੀ ਕ੍ਰਿਕਟਰ ਮੁਸਤਫਿਜ਼ੁਰ KKR ਤੋਂ ਬਾਹਰ, BCCI ਦੇ ਨਿਰਦੇਸ਼ ਦੇ ਬਾਅਦ ਸ਼ਾਹਰੁਖ ਦੀ ਟੀਮ ਨੇ ਕੱਢਿਆ
NEXT STORY