ਹੈਦਰਾਬਾਦ : ਭਾਰਤੀ ਟੈਨਿਸ ਸਟਾਰ ਖਿਡਾਰੀ ਸਾਨਿਆ ਮਿਰਜ਼ਾ ਅਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਦੇ ਘਰ ਮੰਗਲਵਾਰ ਨੂੰ ਬੇਟੇ ਨੇ ਜਨਮ ਲਿਆ ਹੈ। ਸ਼ੋਇਬ ਅਤੇ ਸਾਨਿਆ ਨੇ ਆਪਣੇ ਬੇਟੇ ਦਾ ਨਾਂ ਇਜਾਨ ਮਿਰਜ਼ਾ ਰੱਖਿਆ ਹੈ। ਸਾਨਿਆ ਅਤੇ ਸ਼ੋਇਬ ਦਾ ਮੰਨਣਾ ਹੈ ਕਿ ਪਹਿਲਾ ਨਾਂ ਭਗਵਾਨ ਦਾ ਤੋਹਫਾ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਦਾ ਬੇਟਾ ਭਗਵਾਨ ਦਾ ਤੋਹਫਾ ਹੈ। ਪ੍ਰਨੀਤੀ ਰੈੱਡੀ ਦੀ ਨਿਗਰਾਨੀ 'ਚ ਰੇਨਬੋ ਹਸਪਤਾਲ 'ਚ ਮੰਗਲਵਾਰ ਨੂੰ ਸਾਨਿਆ ਨੇ ਬੇਟੇ ਨੂੰ ਜਨਮ ਦਿੱਤਾ।
ਸ਼ੋਇਬ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ। ਉਸ ਨੇ ਟਵੀਟ ਕੀਤਾ, ''ਇਹ ਐਲਾਨ ਕਰ ਕੇ ਖੁਸ਼ੀ ਹੋ ਰਹੀ ਹੈ ਕਿ ਮੇਰੇ ਘਰ ਬੇਟੇ ਦਾ ਜਨਮ ਹੋਇਆ ਹੈ ਅਤੇ ਮੇਰੀ ਪਤਨੀ ਵੀ ਤੰਦਰੁਸਤ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ ਧੰਨਵਾਦ।''
ਜ਼ਿਕਰਯੋਗ ਹੈ ਕਿ ਸ਼ੋਇਬ ਅਤੇ ਸਾਨਿਆ ਨੇ ਹੈਦਰਾਬਾਦ ਰਵਾਇਤ ਨਾਲ ਵਿਆਹ ਕੀਤਾ ਸੀ। ਸਾਨਿਆ ਨੇ ਕਿਹਾ, ''ਮਾਂ ਬਣਨਾ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ, ਜੋ ਤੁਹਾਡੀ ਅਸਲੀ ਪਹਿਚਾਣ ਹੈ।
ਮੁੰਬਈ ਓਪਨ : ਲਿਸਕੀ ਅਤੇ ਵਿਕਰੀ ਪਹਿਲੇ ਦੌਰ 'ਚੋਂ ਬਾਹਰ
NEXT STORY