ਨਵੀਂ ਦਿੱਲੀ : ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ ਆਯੋਜਿਤ ਕੀਤੇ ਗਏ ਰਾਸ਼ਟਰੀ ਚੋਣ ਟ੍ਰਾਇਲ-1 ਅਤੇ 2 ਵਿੱਚ ਚੰਡੀਗੜ੍ਹ ਦੀ ਸੈਂਯਮ ਅਤੇ ਉੱਤਰ ਪ੍ਰਦੇਸ਼ ਦੇ ਗੌਰਵ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ।,
ਮਹਿਲਾ ਵਰਗ 'ਚ ਸੈਂਯਮ ਦੀ ਸ਼ਾਨਦਾਰ ਜਿੱਤ
ਵਿਸ਼ਵ ਕੱਪ ਫਾਈਨਲ ਦੀ ਰਜਤ ਪਦਕ ਜੇਤੂ ਸੈਂਯਮ ਨੇ ਆਪਣੀ ਬਿਹਤਰੀਨ ਫਾਰਮ ਨੂੰ ਜਾਰੀ ਰੱਖਦਿਆਂ 243.1 ਦੇ ਦਮਦਾਰ ਸਕੋਰ ਨਾਲ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਦੂਜੇ ਸਥਾਨ 'ਤੇ ਰਹੀ ਰਿਦਮ ਸਾਂਗਵਾਨ (237.7) ਨੂੰ 5.4 ਅੰਕਾਂ ਦੇ ਫਰਕ ਨਾਲ ਪਛਾੜਿਆ। ਮੀਨੂੰ ਪਾਠਕ 218.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਕੁਆਲੀਫਿਕੇਸ਼ਨ ਰਾਊਂਡ ਵਿੱਚ ਸੁਰੂਚੀ ਸਿੰਘ ਨੇ 587-313 ਦੇ ਸਕੋਰ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਪਰ ਫਾਈਨਲ ਵਿੱਚ ਉਹ ਅੱਠਵੇਂ ਸਥਾਨ 'ਤੇ ਰਹੀ। ਤਜਰਬੇਕਾਰ ਨਿਸ਼ਾਨੇਬਾਜ਼ ਸ਼ਵੇਤਾ ਸਿੰਘ ਅਤੇ ਪਲਕ ਨੇ ਵੀ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਪਰ ਉਹ ਕ੍ਰਮਵਾਰ ਛੇਵੇਂ ਅਤੇ ਪੰਜਵੇਂ ਸਥਾਨ 'ਤੇ ਰਹੀਆਂ।
ਪੁਰਸ਼ ਵਰਗ 'ਚ ਗੌਰਵ ਕੁਮਾਰ ਦਾ ਦਬਦਬਾ
ਪੁਰਸ਼ਾਂ ਦੇ ਮੁਕਾਬਲੇ ਵਿੱਚ ਗੌਰਵ ਕੁਮਾਰ ਨੇ ਟ੍ਰਾਇਲ-2 ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਖਿਤਾਬ ਆਪਣੇ ਨਾਮ ਕੀਤਾ। ਉਨ੍ਹਾਂ ਨੇ ਫਾਈਨਲ ਵਿੱਚ 245.5 ਦਾ ਸਕੋਰ ਬਣਾ ਕੇ ਪਹਿਲਾ ਸਥਾਨ ਪਾਇਆ। ਯੋਗਸ਼ ਕੁਮਾਰ 244.6 ਦੇ ਸਕੋਰ ਨਾਲ ਦੂਜੇ ਅਤੇ ਉੱਤਰ ਪ੍ਰਦੇਸ਼ ਦੇ ਹੀ ਹਰਸ਼ ਸਵਾਮੀ ਤੀਜੇ ਸਥਾਨ 'ਤੇ ਰਹੇ। ਕੁਆਲੀਫਿਕੇਸ਼ਨ ਵਿੱਚ ਆਰਮੀ ਦੇ ਅਜੇਂਦਰ ਸਿੰਘ ਚੌਹਾਨ 588-213 ਦੇ ਸਕੋਰ ਨਾਲ ਸਭ ਤੋਂ ਅੱਗੇ ਰਹੇ ਸਨ। ਖਾਸ ਗੱਲ ਇਹ ਰਹੀ ਕਿ ਪੰਜਾਬ ਦੇ ਉਦੈਵੀਰ ਸਿੰਘ ਅਤੇ ਓਲੰਪਿਕ ਤਗਮਾ ਜੇਤੂ ਸਰਬਜੋਤ ਸਿੰਘ ਨੇ ਵੀ ਸਿਖਰਲੇ ਅੱਠ ਖਿਡਾਰੀਆਂ ਵਿੱਚ ਆਪਣੀ ਜਗ੍ਹਾ ਬਣਾਈ।
ਆਸਟ੍ਰੇਲੀਅਨ ਓਪਨ: ਨੰਬਰ-1 ਖਿਡਾਰੀ ਅਲਕਾਰਾਜ਼ ਅਤੇ ਸਬਾਲੇਂਕਾ ਕੁਆਰਟਰ ਫਾਈਨਲ ਵਿੱਚ ਪੁੱਜੇ
NEXT STORY