ਸਪੋਰਟਸ ਡੈਸਕ- ਸੋਸ਼ਲ ਮੀਡੀਆ 'ਤੇ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂ ਹਮੇਸ਼ਾ ਤੋਂ ਹੀ ਜੋੜਿਆ ਜਾਂਦਾ ਰਿਹਾ ਹੈ। ਕਈ ਵਾਰ ਦਾਅਦਾ ਕੀਤਾ ਜਾ ਚੁੱਕਾ ਹੈ ਕਿ ਸਾਰਾ ਤੇਂਦੁਲਕਰ ਤੇ ਗਿੱਲ ਡੇਟ ਕਰ ਰਹੇ ਹਨ, ਜਦਕਿ ਇਸ ਗੱਲ ਦੀ ਪੁਸ਼ਟੀ ਕਦੇ ਨਹੀਂ ਹੋਈ ਤੇ ਅਫਵਾਹ ਹੀ ਰਹੀ।
ਇਹ ਵੀ ਪੜ੍ਹੋ : ਪਹਿਲਗਾਮ ਹਮਲੇ ਤੋਂ ਬਾਅਦ IPL 'ਚ ਤਾਇਨਾਤ ਖਾਸ ਹਥਿਆਰ, 4 ਕਿਲੋਮੀਟਰ ਦੂਰ ਤੋਂ ਕਰ ਲਵੇਗਾ ਦੁਸ਼ਮਣ ਦੀ ਪਛਾਣ
ਇੰਨਾ ਹੀ ਨਹੀਂ ਇਕ ਸਮੇਂ ਸ਼ੁਭਮਨ ਗਿੱਲ ਦਾ ਨਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਹੀ ਜੁੜਿਆ ਸੀ। ਹੁਣ ਡੇਟਿੰਗ ਦੀਆਂ ਅਫਵਾਹਾਂ 'ਤੇ ਸ਼ੁਭਮਨ ਗਿੱਲ ਨੇ ਚੁੱਪੀ ਤੋੜੀ ਹੈ। ਸ਼ੁਭਮਨ ਨੇ ਕਿਹਾ ਕਿ ਉਹ ਆਪਣੇ ਬਾਰੇ 'ਚ ਲਗਾਤਾਰ ਚਲ ਰਹੀਆਂ ਅਫਵਾਹਾਂ ਤੋਂ ਪਰੇਸ਼ਾਨ ਨਹੀਂ ਹੈ।
ਗਿੱਲ ਨੇ ਇਕ ਇੰਟਰਵਿਊ 'ਚ ਕਿਹਾ, ''ਮੈਂ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਸਿੰਗਲ ਹਾਂ। ਬਹੁਤ ਸਾਰੀਆਂ ਅਟਕਲਾਂ ਤੇ ਅਫਵਾਹਾਂ ਮੈਨੂੰ ਵੱਖ-ਵੱਖ ਲੋਕਾਂ ਨਾਲ ਜੋੜਦੀਆਂ ਹਨ।'' ਗਿੱਲ ਕਹਿੰਦੇ ਹਨ, ''ਕਦੀ-ਕਦੀ ਇਹ ਇੰਨਾ ਹਾਸੋਹੀਣਾ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਮੈਂ ਉਸ ਇਨਸਾਨ ਦੇਖਿਆ ਜਾਂ ਮਿਲਿਆ ਵੀ ਨਹੀਂ ਹੁੰਦਾ। ਪਰ ਮੈਂ ਅਫਵਾਹਾਂ ਸੁਣਦਾ ਰਹਿੰਦਾ ਹਾਂ ਕਿ ਮੈਂ ਉਸ ਦੇ ਨਾਲ ਰਿਲੇਸ਼ਨਸ਼ਿਪ 'ਚ ਹਾਂ''
ਇਹ ਵੀ ਪੜ੍ਹੋ : "ਪਾਕਿਸਤਾਨ ਨਾਲ ਕੋਈ ਕ੍ਰਿਕਟ ਨਹੀਂ...", ਪਹਿਲਗਾਮ ਮਗਰੋਂ ਭੜਕੇ ਸੌਰਭ ਗਾਂਗੁਲੀ
25 ਸਾਲਾ ਸ਼ੁਭਮਨ ਗਿੱਲ ਫਿਲਹਾਲ ਆਈਪੀਐੱਲ 2025 'ਚ ਗੁਜਰਾਤ ਟਾਈਟਨਜ਼ ਦੀ ਕਪਤਾਨੀ ਕਰ ਰਹੇ ਹਨ। ਸ਼ੁਭਮਨ ਗਿੱਲ ਨੇ ਮੌਜੂਦਾ ਆਈਪੀਐੱਲ ਸੀਜ਼ਨ 'ਚ 8 ਮੈਚ ਖੇਡ ਕੇ 43.57 ਦੀ ਔਸਤ ਨਾਲ 305 ਦੌੜਾਂ ਬਣਾਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY