ਨਵੀਂ ਦਿੱਲੀ— ਨਿਊਜ਼ੀਲੈਂਡ ਖਿਲਾਫ ਆਪਣੀ ਘਰੇਲੂ ਸੀਰੀਜ਼ 'ਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਹੁਣ ਆਪਣੀ ਕਪਤਾਨੀ ਜਾਣ ਦਾ ਡਰ ਸਤਾਉਣ ਲੱਗਾ ਹੈ. ਉਨ੍ਹਾਂ ਦੀ ਕਪਤਾਨੀ ਪਾਕਿਸਤਾਨ ਦੇ ਘਰੇਲੂ ਮੈਦਾਨ ਯਾਨੀ ਆਬੂਧਾਬੀ 'ਚ ਪਿਛਲੇ ਟੈਸਟ ਮੈਚਾਂ 'ਚ ਚੌਥੀ ਹਾਰ ਹੈ ਅਤੇ ਜ਼ਾਹਿਰ ਹੈ ਕਿ ਪਾਕਿਸਤਾਨ ਦੇ ਕਪਤਾਨ ਇਸ ਸਮੇਂ ਸਭ ਦੇ ਟਾਰਗੇਟ 'ਤੇ ਹਨ। ਨਿਊਜ਼ੀਲੈਂਡ ਦੇ ਖਿਲਾਫ ਤੀਜੇ ਟੈਸਟ 'ਚ ਹੋਈ ਇਤਿਹਾਸਕ ਹਾਰ ਤੋਂ ਬਾਅਦ ਜਦੋਂ ਸਰਫਰਾਜ਼ ਤੋਂ ਪੁੱਛਿਆ ਗਿਆ ਕਿ ਉਹ ਸਾਊਥ ਅਫਰੀਕੀ ਦੌਰੇ 'ਤੇ ਆਪਣੀ ਕਪਤਾਨੀ ਨੂੰ ਖਤਰੇ 'ਚ ਦੇਖ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਦੋਂ ਇਸ ਤਰ੍ਹਾਂ ਦੇ ਨਤੀਜੇ ਆਉਣਗੇ ਤਾਂ ਫਿਰ ਕਪਤਾਨੀ ਦੇ ਬਾਰੇ 'ਚ ਵੀ ਸੋਚਣਾ ਪਵੇਗਾ।
ਉਨ੍ਹਾਂ ਦਾ ਮੰਨਣਾ ਹੈ,' ਜੇਕਰ ਮੈਂ ਕੋਈ ਗਲਤੀ ਕੀਤੀ ਹੈ ਤਾਂ ਮੇਰੀ ਗਲਤੀ ਦਾ ਖਾਮਿਆਜਾ ਟੀਮ ਨੂੰ ਉਠਾਉਣਾ ਪੈਂਦਾ ਹੈ ਤਾਂ ਮੈਂ ਪੱਕਾ ਆਪਣੀ ਕਪਤਾਨੀ ਦੇ ਬਾਰੇ ਸੋਚਾਂਗਾ ਅਤੇ ਜੇਕਰ ਕੋਈ ਅਜਿਹਾ ਹੈ ਜੋ ਮੇਰੇ ਤੋਂ ਬਿਹਤਰ ਟੈਸਟ ਕਪਤਾਨੀ ਕਰ ਸਕਦਾ ਹੈ ਤਾਂ ਉਸਨੂੰ ਇਹ ਜ਼ਿੰਮੇਦਾਰੀ ਮਿਲਣੀ ਚਾਹੀਦੀ ਹੈ।'
ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਯਾਨੀ ਪੀ.ਸੀ.ਬੀ. ਦੀ ਕ੍ਰਿਕਟ ਕਮੇਟੀ ਦੇ ਨਵੇਂ ਚੀਫ ਸਾਬਕਾ ਕ੍ਰਿਕਟਰ ਮੋਹਸਿਨ ਖਾਨ ਨੇ ਬਿਆਨ ਦਿੱਤਾ ਸੀ ਕਿ ਸਰਫਰਾਜ਼ 'ਤੇ ਖੇਡ ਦੇ ਤਿੰਨਾਂ ਫਾਰਮੈਟਾਂ 'ਚ ਕਪਤਾਨੀ ਦਾ ਦਬਾਅ ਹੈ ਲਿਹਾਜਾ 2019 ਦੇ ਵਰਲਡ ਕੱਪ ਤੱਕ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਟੈਸਟ ਟੀਮ ਦੀ ਕਪਤਾਨੀ ਸੌਂਪ ਦਿੱਤੀ ਜਾਣੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸਾਊਥ ਅਫਰੀਕਾ ਦੌਰੇ ਤੋਂ ਪਹਿਲਾਂ ਸਰਫਰਾਜ਼ ਦੀ ਕਪਤਾਨੀ 'ਤੇ ਪੀ.ਸੀ.ਬੀ. ਕੀ ਫੈਸਲਾ ਲੈਂਦੀ ਹੈ।
ਤਬਰੇਜ਼ ਸ਼ਮਸੀ ਦਾ ਇਸ ਅੰਦਾਜ 'ਚ ਜਸ਼ਨ ਮਨਾਉਣਾ ਹੋਇਆ ਬੈਨ
NEXT STORY