ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਟੈਸਟ ਅਤੇ ਟੀ-20 ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਨੇ ਪਹਿਲਾਂ ਹੀ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਕ੍ਰਿਕਟ ਦੇ ਤਿਨਾ ਸਵਰੂਪਾਂ ਤੋਂ ਖੁਦ ਹੀ ਕਪਤਾਨੀ ਛੱਡ ਦੇਵੇ ਪਰ ਸਰਫਰਾਜ਼ ਨੇ ਇਸ ਗਲ 'ਤੇ ਧਿਆਨ ਨਹੀਂ ਦਿੱਤਾ। ਆਖਿਰਕਾਰ ਪੀ. ਸੀ. ਬੀ. ਨੂੰ ਸਖਤ ਕਦਮ ਚੁੱਕਣਾ ਪਿਆ ਅਤੇ ਉਸ ਨੇ ਸਰਫਰਾਜ਼ ਤੋਂ ਕਪਤਾਨੀ ਖੋਹ ਲਈ।
ਖਬਰਾਂ ਮੁਤਾਬਕ, ਸ਼ੁਕਰਵਾਰ ਨੂੰ ਲਾਹੌਰ ਵਿਖੇ ਸਰਫਰਾਜ਼ ਅਹਿਮਦ ਬੋਰਡ ਦੇ ਸੀ. ਈ. ਈ. ਵਸੀਮ ਖਾਨ ਨੂੰ ਮਿਲੇ ਸੀ। ਜਿੱਥੇ ਉਸ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਲਈ ਕਿਹਾ ਗਿਆ। ਪੀ. ਸੀ. ਬੀ. ਸੂਤਰਾਂ ਨੇ ਦੱਸਿਆ ਕਿ ਸਰਫਰਾਜ਼ ਨੇ ਕਪਤਾਨੀ ਛੱਡਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਵਸੀਮ ਖਾਨ ਨੇ ਕਿਹਾ ਕਿ ਜੇਕਰ ਬੋਰਡ ਨੇ ਚਾਹਿਆ ਤਾਂ ਉਸ ਨੂੰ ਕਪਤਾਨੀ ਤੋਂ ਹਟਾ ਸਕਦਾ ਹੈ। ਸਰਫਰਾਜ਼ ਨੇ ਕਿਹਾ ਸੀ ਕਿ ਉਹ ਖੁਦ ਕਪਤਾਨੀ ਤੋਂ ਅਸਤੀਫਾ ਨਹੀਂ ਦੇਵੇਗਾ। ਦੱਸ ਦਈਏ ਕਿ ਸਰਫਰਾਜ਼ ਆਸਟਰੇਲੀਆ ਦੌਰੇ ਲਈ ਟੈਸਟ ਅਤੇ ਟੀ-20 ਟੀਮ ਦਾ ਹਿੱਸਾ ਨਹੀਂ ਹੋਣਗੇ। ਉੱਥੇ ਹੀ ਟੀਮ ਕੋਚ ਮਿਸਬਾਹ ਉਲ ਹਕ ਨੇ ਇਹ ਸਾਫ ਕਰ ਦਿੱਤਾ ਹੈ ਕਿ ਸਰਫਰਾਜ਼ ਦੀ ਜਗ੍ਹਾ ਵਿਕਟਕੀਪਰ ਦੇ ਰੂਪ 'ਚ ਮੁਹੰਮਦ ਰਿਜ਼ਵਾਨ ਨੂੰ ਸ਼ਾਮਲ ਕੀਤਾ ਜਾਵੇਗਾ।
ਵਸੀਮ ਖਾਨ ਨੇ ਸਰਫਰਾਜ਼ ਅਹਿਮਦ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਜੇਕਰ ਉਹ ਦੋਬਾਰਾ ਆਪਣੀ ਲੈਅ ਦੋਬਾਰਾ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਰਾਸ਼ਟਰੀ ਟੀਮ ਵਿਚ ਮੌਕਾ ਮਿਲ ਸਕਦਾ ਹੈ। ਪੀ. ਸੀ. ਬੀ. ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਕਿ ਸਰਫਰਾਜ਼ ਨੂੰ ਕ੍ਰਿਕਟ ਦੇ ਤਿਨਾ ਸਵਰੂਪਾਂ 'ਚੋਂ ਕਪਤਾਨੀ ਤੋਂ ਹਟਾਉਣਾ ਕਾਫੀ ਮੁਸ਼ਕਲ ਫੈਸਲਾ ਸੀ ਪਰ ਇਹ ਫੈਸਲਾ ਕਰਨਾ ਜ਼ਰੂਰੀ ਸੀ। ਪਾਕਿਸਤਾਨ ਕ੍ਰਿਕਟ ਦੇ ਹਿਤ ਨੂੰ ਦੇਖਦਿਆਂ ਇਹ ਸਖਤ ਫੈਸਲਾ ਲਿਆ ਗਿਆ ਹੈ।
ਸਰਫਰਾਜ਼ ਨੂੰ ਪਾਕਿ ਟੀਮ 'ਚੋਂ ਹਟਾਉਣ 'ਤੇ ਸ਼ੋਏਬ ਅਖਤਰ ਦਾ ਪ੍ਰਤੀਕਰਮ ਆਇਆ ਸਾਹਮਣੇ
NEXT STORY