ਨਵੀਂ ਦਿੱਲੀ— ਭਾਰਤੀ ਪਹਿਲਵਾਨ ਸਰਿਤਾ ਮੋਰ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਦੇ ਮਹਿਲਾ 59 ਕਿਲੋਗ੍ਰਾਮ ਫਾਈਨਲ 'ਚ ਮੰਗੋਲੀਆ ਦੀ ਬਾਤਸੇਤਸੇਗ ਨੂੰ 3-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਸਰਿਤਾ ਤੋਂ ਪਹਿਲਾਂ ਵੀਰਵਾਰ ਨੂੰ ਕੇਡੀ ਜਾਧਵ ਇੰਡੋਰ ਸਟੇਡੀਅਮ 'ਚ ਪਿੰਕੀ (55 ਕਿਲੋਗ੍ਰਾਮ) ਅਤੇ ਦਿਵਿਆ ਕਾਕਰਾਨ (68 ਕਿਲੋਗ੍ਰਾਮ) ਨੇ ਸੋਨ ਤਮਗੇ ਜਿੱਤੇ।
ਸਾਲ 2017 'ਚ 58 ਕਿਲੋਗ੍ਰਾਮ ਵਰਗ 'ਚ ਚਾਂਦੀ ਤਮਗਾ ਜਿੱਤਣ ਦੇ ਬਾਅਦ ਪਹਿਲੀ ਏਸ਼ੀਆਈ ਚੈਂਪੀਅਨਸ਼ਿਪ 'ਚ ਖੇਡ ਰਹੀ ਸਰਿਤਾ ਨੇ ਆਪਣੇ ਪਹਿਲੇ ਦੋ ਮੁਕਾਬਲਿਆਂ 'ਚ ਕਜ਼ਾਖਸਤਾਨ ਦੀ ਮਦੀਨਾ ਬਾਕਰਜਿਨੋਵਾ ਅਤੇ ਕਿਰਗੀਸਤਾਨ ਦੀ ਨਜ਼ੀਰਾ ਮਾਰਸਬੇਕਜੀ ਨੂੰ ਤਕਨੀਕੀ ਮੁਹਾਰਤ ਦੇ ਆਧਾਰ 'ਤੇ ਹਰਾਇਆ ਅਤੇ ਫਿਰ ਜਾਪਾਨ ਦੀ ਯੂਮੀ ਕੋਨ ਨੂੰ 10-3 ਨਾਲ ਹਰਾਇਆ। ਨਵਜੋਤ ਕੌਰ 2018 'ਚ ਕਿਰਗੀਸਤਾਨ ਦੇ ਬਿਸ਼ਕੇਕ 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ।
ਸਾਇਨਾ ਅਤੇ ਸਮੀਰ ਕੁਆਰਟਰ ਫਾਈਨਲ 'ਚ, ਸ਼੍ਰੀਕਾਂਤ ਹਾਰੇ
NEXT STORY