ਓਲੋਮੌਕ/ਚੈੱਕ ਗਣਰਾਜ (ਭਾਸ਼ਾ)- ਸਟਾਰ ਭਾਰਤੀ ਟੇਬਲ ਟੈਨਿਸ ਖਿਡਾਰੀ ਜੀ ਸਾਥੀਅਨ ਨੇ ਬੁੱਧਵਾਰ ਨੂੰ ਇੱਥੇ ਯੂਕਰੇਨ ਦੇ ਯੇਵਹੇਨ ਪ੍ਰੀਚੇਪਾ 'ਤੇ 4-0 ਦੀ ਜਿੱਤ ਨਾਲ ਆਈ.ਟੀ.ਟੀ.ਐੱਫ. ਚੈੱਕ ਇੰਟਰਨੈਸ਼ਨਲ ਓਪਨ ਦਾ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੇ ਨਾਮ ਕੀਤਾ। ਵਿਸ਼ਵ ਰੈਂਕਿੰਗ ਵਿਚ 39ਵੇਂ ਸਥਾਨ 'ਤੇ ਰਹਿਣ ਵਾਲੇ ਸਾਥੀਅਨ ਨੇ ਫਾਈਨਲ ਵਿਚ ਯੇਵਹੇਨ ਨੂੰ 11-0, 11-6, 11-6, 14-12 ਨਾਲ ਹਰਾਇਆ।
ਇਸ ਤੋਂ ਪਹਿਲਾਂ ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਸਾਥੀਅਨ ਨੇ ਸਵੀਡਨ ਦੇ ਟਰੂਲਸ ਮੋਰੇਗਾਰਧ ਦੇ ਸੈਮੀਫਾਈਨਲ ਵਿਚ ਰਿਟਾਇਰਡ ਹਰਟ ਹੋਣ ਤੋਂ ਬਾਅਦ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ ਪਹਿਲੀਆਂ 2 ਗੇਮਾਂ ਬਿਨਾਂ ਕਿਸੇ ਪਰੇਸ਼ਾਨੀ ਦੇ 11-4, 11-8, ਨਾਲ ਜਿੱਤੀਆਂ ਅਤੇ ਤੀਜੀ ਵਿਚ 8-2 ਨਾਲ ਅੱਗੇ ਸੀ, ਉਦੋਂ ਮੋਰੇਗਾਰਧ ਨੇ ਸੱਟ ਕਾਰਨ ਹਟਣ ਦਾ ਫ਼ੈਸਲਾ ਕੀਤਾ। ਪਿਛਲੇ ਹਫ਼ਤੇ 28 ਸਾਲ ਦੇ ਖਿਡਾਰੀ ਨੇ ਬੁਡਾਪੇਸਟ ਵਿਚ ਹਮਵਤਨ ਮਨਿਕਾ ਬੱਤਰਾ ਨਾਲ ਮਿਲ ਕੇ ਡਬਲਯੂ.ਟੀ.ਟੀ. ਕੰਟੇਡਰ ਦਾ ਮਿਕਸਡ ਡਬਲਜ਼ ਖ਼ਿਤਾਬ ਜਿੱਤਿਆ ਸੀ।
ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਕੋਵਿਡ-19 ਪਾਜ਼ੇਟਿਵ, 10 ਦਿਨਾਂ ਲਈ ਹੋਏ ਇਕਾਂਤਵਾਸ
NEXT STORY