ਟੋਕੀਓ : ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ ਕਿਉਂਕਿ ਉਹ ਸ਼ੁੱਕਰਵਾਰ ਨੂੰ ਇੱਥੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੂਈ ਯਿਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਤੋਂ ਹਾਰ ਗਏ।
ਵਿਸ਼ਵ ਵਿੱਚ ਸੱਤਵੇਂ ਨੰਬਰ ਦੀ ਭਾਰਤੀ ਜੋੜੀ ਪਹਿਲੀ ਗੇਮ ਵਿੱਚ ਜਿੱਤ ਦਾ ਫਾਇਦਾ ਨਹੀਂ ਉਠਾ ਸਕੀ ਅਤੇ 77 ਮਿੰਟ ਤੱਕ ਚੱਲੇ ਮੈਚ ਵਿੱਚ 22-20, 18-21, 16-21 ਨਾਲ ਹਾਰ ਗਈ। ਇਹ ਸਾਤਵਿਕ ਅਤੇ ਚਿਰਾਗ ਦੀ ਮਲੇਸ਼ੀਆਈ ਜੋੜੀ ਹੱਥੋਂ ਲਗਾਤਾਰ ਛੇਵੀਂ ਹਾਰ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਫਾਈਨਲ ਵਿੱਚ ਵੀ ਉਹ ਇਸ ਜੋੜੀ ਹੱਥੋਂ ਹਾਰ ਗਏ ਸਨ। ਇਸ ਹਾਰ ਦੇ ਬਾਵਜੂਦ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਲਈ ਤਮਗਾ ਪੱਕਾ ਕੀਤਾ।
ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਜੰਗ ਦਾ ਆਗਾਜ਼ ਅੱਜ ਤੋਂ, ਪਹਿਲਾ ਮੈਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ
ਭਾਰਤ ਨੇ 2011 ਤੋਂ ਲੈ ਕੇ ਹੁਣ ਤੱਕ ਇਸ ਪ੍ਰਤੀਯੋਗਿਤਾ ਵਿੱਚ ਹਮੇਸ਼ਾ ਤਮਗਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਡਬਲਜ਼ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 2011 ਵਿੱਚ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਕੁੱਲ 13ਵਾਂ ਤਮਗਾ ਹੈ।
ਪੀ. ਵੀ. ਸਿੰਧੂ ਨੇ 2019 ਵਿੱਚ ਇੱਕ ਸੋਨ ਤਗ਼ਮੇ ਸਮੇਤ ਇਸ ਈਵੈਂਟ ਵਿੱਚ ਕੁੱਲ ਪੰਜ ਤਗ਼ਮੇ ਜਿੱਤੇ ਹਨ, ਜਦਕਿ ਸਾਇਨਾ ਨੇਹਵਾਲ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਨੇ ਚਾਂਦੀ, ਲਕਸ਼ੈ ਸੇਨ, ਬੀ. ਸਾਈ ਪ੍ਰਣੀਤ ਅਤੇ ਪ੍ਰਕਾਸ਼ ਪਾਦੁਕੋਣ ਨੇ ਕਾਂਸੀ ਦੇ ਤਗਮੇ ਜਿੱਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭੂਟੀਆ ਨੇ ਫੀਫਾ ਦੇ ਫੈਸਲੇ ਦਾ ਕੀਤਾ ਸਵਾਗਤ, ਕਿਹਾ ਇਹ ਬਦਲਾਅ ਦਾ ਸਮਾਂ ਹੈ
NEXT STORY