ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਸਤਯਰੂਪ ਸਿਧਾਂਤ ਨੇ ਪਰਬਤਾਰੋਹਣ ਦਾ ਆਪਣਾ ਮਿਸ਼ਨ ਪੂਰਾ ਕਰਕੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਾ ਲਿਆ ਹੈ। ਉਹ ਸਭ ਤੋਂ ਘੱਟ ਉਮਰ 'ਚ 7 ਪਹਾੜੀ ਚੋਟੀਆਂ ਅਤੇ 7 ਜਵਾਲਾਮੁਖੀ ਪਹਾੜਾਂ 'ਤੇ ਤਿਰੰਗਾ ਲਹਿਰਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸਤਯਰੂਪ ਨੇ 16 ਜਨਵਰੀ 2019 ਨੂੰ ਭਾਰਤੀ ਮਿਆਰੀ ਸਮੇਂ ਮੁਤਾਬਕ ਤੜਕੇ 6.28 ਮਿੰਟ 'ਚ ਸਤਵੇਂ ਜਵਾਲਾਮੁਖੀ ਪਹਾੜ ਮਾਊਂਟ ਸਿਡਲੇ ਨੂੰ ਫਤਿਹ ਕੀਤਾ। ਮਾਊਂਟ ਸਿਡਲੇ ਦੀ ਚੋਟੀ 'ਤੇ ਪਹੁੰਚ ਕੇ ਸਤਯਰੂਪ ਨੇ ਤਿਰੰਗਾ ਲਹਿਹਾ ਕੇ ਰਾਸ਼ਟਰੀ ਗੀਤ ਗਾਇਆ ਅਤੇ ਕੇਕ ਕੱਟ ਕੇ ਆਪਣੀ ਸ਼ਾਨਦਾਰ ਉਪਲਬਧੀ ਦਾ ਜਸ਼ਨ ਮਨਾਇਆ। 7 ਜਵਾਲਾਮੁਖੀ ਪਹਾੜਾਂ ਅਤੇ ਵਿਸ਼ਵ ਦੇ 7 ਪਹਾੜੀ ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੇ ਸਤਯਰੂਪ ਦਾ ਨਾਂ ਹੁਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕੀਤਾ ਜਾਵੇਗਾ। ਸਤਵੇਂ ਜਵਾਲਾਮੁਖੀ ਮਾਊਂਟ ਸਿਡਲੇ ਨੂੰ ਫਤਿਹ ਕਰਨ ਤੋਂ ਪਹਿਲਾਂ ਹੀ ਗਿਨੀਜ਼ ਬੁੱਕ 'ਚ ਨਾਂ ਦਰਜ ਕਰਾਉਣ ਦੀ ਉਨ੍ਹਾਂ ਦੀ ਆਨਲਾਈਨ ਐਪਲੀਕੇਸ਼ਨ ਸਵੀਕਾਰ ਕਰ ਲਈ ਗਈ ਹੈ।
ਸੈਵਨ ਸਮਿਟ ਵਿਜੇ ਦੇ ਟੀਚੇ ਦੇ ਨਾਲ ਸਤਯਰੂਪ ਨੇ 30 ਨਵੰਬਰ 2017 ਨੂੰ ਅਟਲਾਂਟਿਕਾ ਵਿਨਸਨ ਮੈਸਿਫ 'ਤੇ ਚੜ੍ਹਾਈ ਕਰਕੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਸਤਯਰੂਪ ਅਜੇ ਤੱਕ ਜਿੰਨਾਂ ਪਹਾੜਾਂ 'ਤੇ ਤਿਰੰਗਾ ਲਹਿਰਾ ਚੁੱਕੇ ਹਨ ਉਸ 'ਚ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ, ਰੂਸ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ, ਅਰਜਨਟੀਨਾ ਸਥਿਤ ਦੱਖਣੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਅਕਾਕਾਗੁਅ, ਨੇਪਾਲ ਦੀ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ, ਆਸਟਰੇਲੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਕੋਜ਼ਈਸਕੋ ਅਤੇ ਅੰਟਾਰਟਿਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਵਿਨਸਨਮੈਸਿਫ ਸ਼ਾਮਲ ਹਨ। ਉਹ 7 ਜਵਾਲਾਮੁਖੀ ਪਹਾੜਾਂ ਦੀ ਵੀ ਚੜ੍ਹਾਈ ਕਰ ਚੁੱਕੇ ਹਨ। ਉਹ ਚੋਟੀਆਂ ਦੀ ਚੜ੍ਹਾਈ ਕਰਦੇ ਹੋਏਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਐਲਬਰਸ ਦੀ ਚੜ੍ਹਾਈ ਕਰ ਚੁੱਕੇ ਹਨ। ਉਹ ਦੱਖਣੀ ਅਮਰੀਕਾ ਦੇ ਸਭ ਤੋਂ ਉੱਚੇ ਜਵਾਲਾਮੁਖੀ ਪਹਾੜ ਓਜੋਸ ਡੇਲ ਸਲਾਡੋ ਦੀ ਵੀ ਚੜ੍ਹਾਈ ਪੂਰੀ ਕਰ ਚੁੱਕੇ ਹਨ। ਉਹ ਈਰਾਨ ਦੇ ਮਾਊਂਟ ਦਾਮਾਵੰਦ, ਉੱਤਰੀ ਅਮਰੀਕਾ ਦੇ ਮੈਕਸਿਕੋ 'ਚ ਸਥਿਤ ਮਾਊਂਟ ਪਿਕੋ ਡੇ ਓਰੀਜਾਬਾ ਅਤੇ ਅੰਟਾਰਟਿਕਾ ਦੇ ਸਭ ਤੋਂ ਉੱਚੇ ਜਵਾਲਾਮੁਖੀ ਪਹਾੜ ਓਜੇਸ ਸਾਡਾਲੋ ਦੀ ਵੀ ਚੜ੍ਹਾਈ ਪੂਰੀ ਕਰ ਚੁਕੇ ਹਨ।
ਭਾਰਤ ਵੀ ਜਿੱਤ ਸਕਦਾ ਹੈ 2019 ਵਿਸ਼ਵ ਕੱਪ : ਗਿਲੇਸਪੀ
NEXT STORY