ਬਿਜ਼ਨੈੱਸ ਡੈਸਕ : ਅਮਰੀਕਾ ਨੇ ਭਾਰਤ ਨੂੰ G7 ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਇੱਕ ਬਹੁਤ ਹੀ ਮਹੱਤਵਪੂਰਨ ਬੈਠਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਹ ਬੈਠਕ 12 ਜਨਵਰੀ ਨੂੰ ਵਾਸ਼ਿੰਗਟਨ ਵਿੱਚ ਹੋਣ ਜਾ ਰਹੀ ਹੈ, ਜਿਸ ਦਾ ਮੁੱਖ ਏਜੰਡਾ 'ਕ੍ਰਿਟੀਕਲ ਮਿਨਰਲਸ' (ਅਹਿਮ ਖਣਿਜਾਂ) ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਅਤੇ ਇਸ ਮਾਮਲੇ ਵਿੱਚ ਚੀਨ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਚੀਨ 'ਤੇ ਨਿਰਭਰਤਾ ਘਟਾਉਣ ਦੀ ਰਣਨੀਤੀ
ਸਰੋਤਾਂ ਅਨੁਸਾਰ, ਪੱਛਮੀ ਦੇਸ਼ ਇਸ ਸਮੇਂ ਰੱਖਿਆ (Defense), ਸੈਮੀਕੰਡਕਟਰ ਅਤੇ ਰਿਨਿਊਏਬਲ ਐਨਰਜੀ ਵਰਗੇ ਖੇਤਰਾਂ ਵਿੱਚ ਵਰਤੇ ਜਾਣ ਵਾਲੇ ਖਣਿਜਾਂ ਲਈ ਚੀਨ 'ਤੇ ਆਪਣੀ ਨਿਰਭਰਤਾ ਨੂੰ ਘਟਾਉਣਾ ਚਾਹੁੰਦੇ ਹਨ। ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਇਸ ਬੈਠਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਹੀ ਅਹਿਮ ਖਣਿਜਾਂ 'ਤੇ ਵੱਖਰੀ ਬੈਠਕ ਕਰਨ 'ਤੇ ਜ਼ੋਰ ਦੇ ਰਹੇ ਸਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜੇ ਇਹ ਨਿਸ਼ਚਿਤ ਨਹੀਂ ਹੈ ਕਿ ਭਾਰਤ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਕਿਉਂ ਜ਼ਰੂਰੀ ਹਨ ਇਹ ਖਣਿਜ?
ਖਣਿਜ ਜਿਵੇਂ ਕਿ ਕਾਪਰ, ਲਿਥੀਅਮ, ਕੋਬਾਲਟ ਅਤੇ ਗ੍ਰੇਫਾਈਟ ਅੱਜ-ਕੱਲ੍ਹ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਮੋਬਾਈਲ ਫੋਨ, ਇਲੈਕਟ੍ਰਿਕ ਕਾਰਾਂ ਦੀਆਂ ਬੈਟਰੀਆਂ ਅਤੇ ਵਿੰਡ ਟਰਬਾਈਨਾਂ ਬਣਾਉਣ ਲਈ ਬਹੁਤ ਜ਼ਰੂਰੀ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਅੰਕੜਿਆਂ ਮੁਤਾਬਕ, ਚੀਨ ਦੁਨੀਆ ਭਰ ਵਿੱਚ ਇਨ੍ਹਾਂ ਅਹਿਮ ਖਣਿਜਾਂ ਦੀ ਰਿਫਾਈਨਿੰਗ ਦੇ 47% ਤੋਂ 87% ਹਿੱਸੇ 'ਤੇ ਕਾਬਜ਼ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਵਧਦੀਆਂ ਚਿੰਤਾਵਾਂ ਅਤੇ ਜੀ-7 ਦਾ ਐਕਸ਼ਨ ਪਲਾਨ
ਹਾਲ ਹੀ ਦੇ ਸਮੇਂ ਵਿੱਚ ਚੀਨ ਵੱਲੋਂ ਕੁਝ ਖਾਸ ਖਣਿਜਾਂ ਦੀ ਬਰਾਮਦ (Export) 'ਤੇ ਸਖ਼ਤੀ ਕਰਨ ਕਾਰਨ ਪੱਛਮੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਜਾਪਾਨ ਦੀਆਂ ਕੰਪਨੀਆਂ ਨੂੰ ਰੇਅਰ ਅਰਥ ਅਤੇ ਹਾਈ-ਪਾਵਰ ਮੈਗਨੇਟ ਦੀ ਸਪਲਾਈ ਰੋਕਣ ਦੀਆਂ ਖ਼ਬਰਾਂ ਨੇ ਜੀ-7 ਦੇਸ਼ਾਂ ਨੂੰ ਸਪਲਾਈ ਚੇਨ ਮਜ਼ਬੂਤ ਕਰਨ ਲਈ ਮਜਬੂਰ ਕੀਤਾ ਹੈ। ਜ਼ਿਕਰਯੋਗ ਹੈ ਕਿ G7 ਵਿੱਚ ਅਮਰੀਕਾ, ਬ੍ਰਿਟੇਨ, ਜਾਪਾਨ, ਫਰਾਂਸ, ਜਰਮਨੀ, ਇਟਲੀ, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਸ ਬੈਠਕ ਦਾ ਉਦੇਸ਼ ਇੱਕ ਅਜਿਹਾ ਐਕਸ਼ਨ ਪਲਾਨ ਤਿਆਰ ਕਰਨਾ ਹੈ ਜਿਸ ਨਾਲ ਆਰਥਿਕ ਲਚਕੀਲਾਪਣ ਵਧਾਇਆ ਜਾ ਸਕੇ ਅਤੇ ਸਪਲਾਈ ਚੇਨ ਲਈ ਕਿਸੇ ਇੱਕ ਦੇਸ਼ (ਚੀਨ) 'ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹਿਣਾ ਪਵੇ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Bill Gates ਨੇ ਦਾਨ ਕੀਤੇ 8 ਅਰਬ ਡਾਲਰ, ਟੈਕਸ ਫਾਈਲਿੰਗ 'ਚ ਕੀਤਾ ਖ਼ੁਲਾਸਾ
NEXT STORY