ਵਲਾਦਿਵੋਸਟੋਕ— ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਇਸਦੇ ਨਾਲ ਹੀ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣ ਗਿਆ ਹੈ। ਮਹਿਲਾ ਵਰਗ ਵਿਚ ਰੁਤਵਿਕਾ ਸ਼ਿਵਾਨੀ ਗਾਡੇ ਨੇ 2016 ਵਿਚ ਇਹ ਖਿਤਾਬ ਜਿੱਤਿਆ ਸੀ। ਸੌਰਭ ਦਾ ਇਸ ਸੈਸ਼ਨ ਦਾ ਇਹ ਪਹਿਲਾ ਖਿਤਾਬ ਵੀ ਹੈ।
ਸੌਰਭ ਆਲ ਇੰਡੀਆ ਸੀਨੀਅਰ ਰੈਂਕਿੰਗ ਟੂਰਨਾਮੈਂਟ ਜਿੱਤ ਚੁੱਕਾ ਹੈ। ਇਸ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਹੀ ਉਸਦੀ ਚੋਣ ਏਸ਼ੀਆਈ ਖੇਡਾਂ ਲਈ ਹੋਈ ਸੀ। ਉਸ ਨੇ ਚੀਨੀ ਤਾਈਪੇ ਪ੍ਰੀ ਗੋਲਡ ਟੂਰਨਾਮੈਂਟ ਵੀ ਜਿੱਤਿਆ ਹੈ। ਸੌਰਭ 2016 ਵਿਚ ਬਿਟਬਰਗਰ ਓਪਨ ਦਾ ਉਪ ਜੇਤੂ ਵੀ ਹੈ। ਸੌਰਭ ਨੂੰ ਮਾਰਚ ਵਿਚ ਗੋਡੇ ਵਿਚ ਸੱਟ ਲੱਗੀ ਸੀ। ਏਸ਼ੀਆਈ ਖੇਡਾਂ ਤੋਂ ਠੀਕ ਪਹਿਲਾਂ ਇਸ ਖਿਤਾਬੀ ਜਿੱਤ ਨਾਲ ਉਸਦਾ ਮਨੋਬਲ ਮਜ਼ਬੂਤ ਹੋਵੇਗਾ।
ਮੰਧਾਨਾ ਨੇ 18 ਗੇਂਦਾਂ 'ਚ ਲਗਾਇਆ ਅਰਧ ਸੈਂਕੜਾ, ਕੀਤੀ ਰਿਕਾਰਡ ਦੀ ਬਰਾਬਰੀ
NEXT STORY