ਮੁੰਬਈ— ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਸੌਰਵ ਘੋਸ਼ਾਲ ਸੀ.ਸੀ.ਆਈ. ਕੌਮਾਂਤਰੀ ਜੇ.ਐੱਸ.ਡਬਲਿਊ ਇੰਡੀਅਨ ਸਕੁਐਸ਼ ਸਰਕਟ 2019 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਇਸ 'ਚ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਤਾਰੇਕ ਮੋਮੇਨ ਅਤੇ ਪੰਜਵੇਂ ਨੰਬਰ ਦੇ ਖਿਡਾਰੀ ਮਾਰਵਾਨ ਇਲਾਸ਼ੋਪ੍ਰਬਾਗੀ ਵੀ ਸ਼ਿਰਕਤ ਕਰਨਗੇ। ਇਹ ਦੋਵੇਂ ਖਿਡਾਰੀ ਮਿਸਰ ਦੇ ਹਨ।

ਇਸ ਪੰਜ ਰੋਜ਼ਾ ਟੂਰਨਾਮੈਂਟ 'ਚ ਹਾਲ ਹੀ 'ਚ ਰਾਸ਼ਟਰੀ ਚੈਂਪੀਅਨ ਬਣੇ ਮਹੇਸ਼ ਮਨਗਾਂਵਕਰ (66) ਅਤੇ ਇੰਗਲੈਂਡ ਦੇ ਜੇਮਸ ਵਾਲਸੀਟ੍ਰੋਪ (15) ਵੀ ਹਿੱਸਾ ਲੈਣਗੇ। ਬਿਆਨ ਮੁਤਾਬਕ ਟੂਰਨਾਮੈਂਟ ਦੀ ਕੁਲ ਇਨਾਮੀ ਰਾਸ਼ੀ 70,000 ਡਾਲਰ ਹੋਵੇਗੀ, ਜਿਸ 'ਚ ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਹਾਂਗਕਾਂਗ, ਕਤਰ, ਸਵਿਟਜ਼ਰਲੈਡ ਅਤੇ ਮੇਜ਼ਬਾਨ ਭਾਰਤ ਦੇ ਖਿਡਾਰੀ ਹਿੱਸਾ ਲੈਣਗੇ।
ਸ਼ਰਤ-ਮਨਿਕਾ ਦਾ ਸਾਹਮਣਾ ਮਾਨਵ-ਅਰਚਨਾ ਦੀ ਜੋੜੀ ਨਾਲ
NEXT STORY