ਨਵੀਂ ਦਿੱਲੀ—ਐੱਸ.ਸੀ,ਐੱਸ.ਟੀ. ਐਕਟ 'ਚ ਹੋਏ ਵੱਡੇ ਬਦਲਾਅ ਦੇ ਬਾਅਦ ਦਲਿਤ ਸਮਾਜ ਦੁਆਰਾ ਭਾਰਤ ਬੰਦ ਕਈ ਥਾਵਾਂ ਹਿੰਸਕ ਰੂਪ 'ਚ ਬਦਲ ਚੁਕਿਆ ਸੀ। ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ। ਪ੍ਰਦਰਸ਼ਨਕਾਰੀਆਂ ਦੁਆਰਾ ਲਗਾਈ ਗਈ ਅੱਗ ਦੀ ਲਪੇਟ 'ਚ ਕਈ ਵਾਹਨ ਵੀ ਆਏ। ਉਥੇ ਹੀ ਇਸ ਵਿਚ ਮੇਰਠ ਤੋਂ ਨੋਇਡਾ ਜਾ ਰਹੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਭੁਵਨੇਸ਼ਵਰ ਕੁਮਾਰ ਵੀ ਫੱਸ ਗਏ ਸਨ ਅਤੇ ਉਨ੍ਹਾਂ ਨੂੰ ਤਿੰਨ ਘੰਟਿਆਂ ਤੱਕ ਦਰ-ਦਰ ਭਟਕਨਾ ਪਿਆ। ਭੁਵਨੇਸ਼ਵਰ ਆਪਣੀ ਪਤਨੀ ਦੇ ਨਾਲ ਤਿੰਨ ਘੰਟੇ ਤੱਕ ਜਾਮ 'ਚ ਹੀ ਫੱਸੇ ਰਹੇ। ਇਸ ਦੌਰਾਨ ਉਨ੍ਹਾਂ ਨੇ ਮੇਰਠ ਰੋਡ ਤਿਰਾਹੇ 'ਚ ਸਥਿਤ ਗੁਰੂਦੁਆਰੇ 'ਚ ਸ਼ਰਨ ਲਈ। ਦੰਗਿਆ ਦੇ ਸ਼ਾਂਤ ਹੋਣ ਦੇ ਬਾਅਦ ਉਹ ਨੋਇਡਾ ਲਈ ਰਵਾਨਾ ਹੋਏ।
ਸੋਮਵਾਰ ਨੂੰ ਕ੍ਰਿਕਟਰ ਭੁਵਨੇਸ਼ਵਰ ਕੁਮਾਰ ਆਪਣੀ ਪਤਨੀ ਦੇ ਨਾਲ ਕਾਰ 'ਚ ਨੋਇਡਾ ਜਾ ਰਹੇ ਸਨ। ਇਸ ਦੌਰਾਨ ਉਹ ਬਵਾਲ ਦੇ ਚੱਲਦੇ ਲੱਗੇ ਜਾਮ 'ਚ ਫੱਸ ਗਏ। ਜਾਮ ਲੱਗਣ ਦੇ ਦੌਰਾਨ ਉਹ ਰਾਸਤਾ ਲੱਭਣ ਦੇ ਲਈ ਗਲੀ ਮੁਹੱਲਿਆਂ 'ਚ ਭਟਕਣ ਲੱਗੇ। ਇਸੇ ਵਿਚ ਮੇਰਠ ਰੋਡ ਨਿਵਾਸੀ ਸਰਦਾਰ ਹਰਵਿੰਦਰ ਸਿੰਘ ਪਰਮਾਰ ਉਨ੍ਹਾਂ ਨੂੰ ਆਪਣੇ ਘਰ ਲੈ ਕੇ ਪਹੁੰਚੇ। ਇਸਦੇ ਬਾਅਦ ਉਥੇ ਉਨ੍ਹਾਂ ਨੂੰ ਚਾਹ ਨਾਸ਼ਤਾ ਕਰਾ ਕੇ ਮੇਰਠ ਰੋਡ ਤਿਰਾਹ ਸਥਿਤ ਗੁਰਦੁਆਰਾ ਸਾਹਿਬ ਲੈ ਕੇ ਪਹੁੰਚੇ। ਗੁਰੂਦੁਆਰਾ ਕਮੇਟੀ ਦੇ ਬੁਜਪਾਲ ਸਿੰਘ ਨੇ ਦੱਸਿਆ ਕਿ ਕਰੀਬ 12 ਵਜੇ ਭੁਵਨੇਸ਼ਵਰ ਕੁਮਾਰ ਇੱਥੇ ਪਹੁੰਚੇ ਸਨ।
-ਤਿੰਨ ਘੱਟਿਆਂ ਤੱਕ ਗੁਰੂਦੁਆਰੇ 'ਚ ਲਈ ਸ਼ਰਨ
ਇਸ ਦੌਰਾਨ ਉਨ੍ਹਾਂ ਨੇ ਇੱਥੇ ਮੱਥਾ ਟੇਕਿਆ। ਇਸਦੇ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਸਮਾਨਿਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਤਿੰਨ ਘੰਟੇ ਤੱਕ ਸ਼ਰਨ ਲਈ। ਇਸਦੇ ਬਾਅਦ ਦੰਗਿਆਂ ਦੇ ਸ਼ਾਂਤ ਹੋਣ 'ਤੇ ਕਰੀਬ ਤਿੰਨ ਵਜੇ ਉਹ ਨੋਇਡਾ ਦੇ ਲਈ ਰਵਾਨਾ ਹੋ ਗਏ। ਬੁਜਪਾਲ ਸਿੰਘ ਨੇ ਦੱਸਿਆ ਕਿ ਭੁਵਨੇਸ਼ਵਰ ਕੁਮਾਰ ਨੇ ਸਿੱਖ ਸਮਾਜ ਦਾ ਮਦਦ ਕਰਨ ਲਈ ਧੰਨਵਾਦ ਕੀਤਾ ਹੈ।
ਕਸ਼ਮੀਰ ਮੁੱਦੇ 'ਤੇ ਅਫਰੀਦੀ ਨੇ ਕੀਤਾ ਇਕ ਹੋਰ ਟਵੀਟ, ਤਿਰੰਗੇ ਦੀ ਤਸਵੀਰ ਕੀਤੀ ਸ਼ੇਅਰ
NEXT STORY