ਨਵੀਂ ਦਿੱਲੀ— ਬੀ. ਸੀ. ਸੀ. ਆਈ. ਦਾ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਲੜੀ ਦੇ ਪਹਿਲੇ ਮੈਚ ਲਈ ਰਾਜਕੋਟ 'ਚ ਆਪਣਾ ਪਿੱਚ ਕਿਊਰੇਟਰ ਭੇਜਣ ਦਾ ਫੈਸਲਾ ਸੌਰਾਸ਼ਟਰ ਕ੍ਰਿਕਟ ਸੰਘ (ਐੱਸ. ਸੀ. ਏ.) ਦੇ ਸਾਬਕਾ ਧਾਕੜ ਅਧਿਕਾਰੀ ਨਿਰੰਜਣ ਸ਼ਾਹ ਨੂੰ ਮਨਜ਼ੂਰ ਨਹੀਂ ਹੈ ਤੇ ਉਸ ਨੇ ਕਿਹਾ ਕਿ ਸਥਾਨਕ ਕਿਊਰੇਟਰ ਚੰਗੀ ਪਿੱਚ ਤਿਆਰ ਕਰਨ ਦੇ ਸਮਰੱਥ ਹੈ। ਸ਼ਾਹ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਕਾਰਨ ਕ੍ਰਿਕਟ ਸੰਘ ਵਿਚ ਕਿਸੇ ਵੀ ਅਧਿਕਾਰਤ ਅਹੁਦੇ 'ਤੇ ਨਹੀਂ ਹੈ।
ਸ਼ਾਹ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਬੀ. ਸੀ. ਸੀ. ਆਈ. ਦੇ ਕਿਊਰੇਟਰ ਦਲਜੀਤ ਸਿੰਘ ਤੇ ਵਿਸ਼ਵਜੀਤ ਪਡਯਾਰ ਨੇ ਰਾਜਕੋਟ ਮੈਦਾਨ ਦਾ ਇੰਚਾਰਜ ਆਪਣੇ ਕੋਲ ਲਿਆ ਹੈ। ਇਕ ਹੋਰ ਸੀਨੀਅਰ ਕਿਊਰੇਟਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਮੁੱਦੇ 'ਤੇ ਵਿਵਾਦ ਉਸ ਦੀ ਸਮਝ ਤੋਂ ਪਰ੍ਹੇ ਹੈ।
ਸੂਚਨਾ ਦੇ ਅਧਿਕਾਰ ਐਕਟ ਅਧੀਨ ਆਇਆ BCCI
NEXT STORY