ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਦੌਰਾਨ ਵਾਨਖੇੜੇ ਸਟੇਡੀਅਮ ਦੀ ਸਮਰੱਥਾ ਦੇ 25 ਫ਼ੀਸਦੀ ਦਰਸ਼ਕਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ ਅਤੇ ਮੇਜ਼ਬਾਨ ਸੰਘ ਦਾ ਕਹਿਣਾ ਹੈ ਕਿ ਉਹ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਨਖੇੜੇ ਸਟੇਡੀਅਮ ਵਿਚ 30,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।
ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਹੱਦ ਨੂੰ ਵਧਾ ਕੇ 50 ਫ਼ੀਸਦੀ ਤਕ ਕਰਾਉਣ ਦੀ ਕੋਸ਼ਿਸ਼ ਕਰਨਗੇ। ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਮੁੱਖ ਸਕੱਤਰ ਵਲੋਂ ਆਮ ਹੁਕਮ ਮੁਤਾਬਕ ਅਜੇ ਤਕ ਵਾਨਖੇੜੇ ਟੈਸਟ ਲਈ 25 ਫ਼ੀਸਦੀ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਐੱਮ. ਸੀ. ਏ. ਨੇ ਉਮੀਦ ਜਤਾਈ ਹੈ ਕਿ ਉਹ 50 ਫ਼ੀਸਦੀ ਦਰਸ਼ਕਾਂ ਦੀ ਇਜਾਜ਼ਤ ਵੀ ਦੇ ਸਕਦੇ ਹੈ। ਇਸ ਸਟੇਡੀਅਮ ਵਿਚ ਆਖਰੀ ਟੈਸਟ ਇੰਗਲੈਂਡ ਦੇ ਖਿਲਾਫ ਦਸੰਬਰ 2016 ’ਚ ਹੋਇਆ ਸੀ। ਇਸ ਮੈਚ ਨਾਲ ਇਸ ਥਾਂ ’ਤੇ ਅੰਤਰਰਾਸ਼ਟਰੀ ਕਿ੍ਰਕਟ ਦੀ ਵਾਪਸੀ ਵੀ ਹੋਵੇਗੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਖੇਡ ਗਤੀਵਿਧੀਆਂ ਬੰਦ ਹੋ ਗਈਆ ਸਨ।
ਓਲੰਪਿਕ ’ਚ ਮੁੱਕੇਬਾਜ਼ੀ ਦਾ ਭਵਿੱਖ ਬਚਾਉਣ ਲਈ ਕਈ ਸੁਧਾਰ ਕਰੇਗਾ ਏ. ਆਈ. ਬੀ. ਏ.
NEXT STORY