ਲੁਸਾਨੇ– ਓਲੰਪਿਕ ਖੇਡ ਦੇ ਰੂਪ ਵਿਚ ਮੁੱਕੇਬਾਜ਼ੀ ਦਾ ਭਵਿੱਖ ਬਚਾਉਣ ਲਈ ਮੁਅੱਤਲ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਇਕ ਆਜ਼ਾਦ ਗਰੁੱਪ ਵਲੋਂ ਸੁਝਾਏ ਗਏ ਮਹੱਤਵਪੂਰਨ ਸੁਧਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿਚ ਅਗਲੇ ਸਾਲ ਜੂਨ ਤਕ ਚੋਣਾਂ ਕਰਵਾਉਣਾ, ਜਨਰਲ ਸਕੱਤਰ ਦੀ ਭੂਮਿਕਾ ਨੂੰ ਵਧਾਉਣਾ ਤੇ ਆਈ. ਓ. ਸੀ. ਨਾਲ ਬਿਗੜੇ ਰਿਸ਼ਤਿਆਂ ਨੂੰ ਸੁਧਾਰਨ ਲਈ ਸੰਪਰਕ ਅਧਿਕਾਰੀ ਦੀ ਨਿਯੁਕਤੀ ਕਰਨਾ ਸ਼ਾਮਲ ਹੈ।
ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ 2019 ਵਿਚ ਏ. ਆਈ. ਬੀ. ਏ. ਨੂੰ ਸਸਪੈਂਡ ਕਰ ਦਿੱਤਾ ਸੀ ਤੇ ਟੋਕੀਓ ਓਲੰਪਿਕ ਵਿਚ ਮੁੱਕੇਬਾਜ਼ੀ ਪ੍ਰਤੀਯੋਗਿਤਾ ਇਕ ਕਾਰਜਕਾਰੀ ਸਮੂਹ ਦੇ ਤਹਿਤ ਕਰਵਾਈ ਗਈ ਸੀ। ਆਈ. ਓ. ਸੀ. ਨੇ ਕਿਹਾ ਸੀ ਕਿ ਏ. ਆਈ. ਬੀ. ਏ. ਦੇ ਪ੍ਰਸ਼ਾਸਨ, ਵਿੱਤ, ਰੈਫਰਿੰਗ ਤੇ ਜੱਜਿੰਗ ਨੂੰ ਲੈ ਕੇ ਚਿੰਤਾਵਾਂ ਬਰਕਰਾਰ ਹਨ ਤੇ ਪੈਰਿਸ ਵਿਚ 2024 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਮੁੱਕੇਬਾਜ਼ੀ ਦਾ ਭਵਿੱਖ ਤੈਅ ਨਹੀਂ ਦਿਸਦਾ। ਏ. ਆਈ. ਬੀ. ਏ. ਨੇ ਹੁਣ ਕਿਹਾ ਹੈ ਕਿ ਉਹ ਆਈ. ਓ. ਸੀ. ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇਗਾ।
ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ : ਪੋਲੈਂਡ ਨੂੰ 8-2 ਨਾਲ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
NEXT STORY