ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਵੱਡੇ ਉੱਭਰਦੇ ਨੌਜਵਾਨ ਹੁਨਰਮੰਦ ਖਿਡਾਰੀਆਂ ਵਿਚੋਂ ਇਕ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਨਾਂ ਇਨ੍ਹੀ ਦਿਨੀ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਪੰਤ ਨੂੰ ਚੰਗੇ ਪ੍ਰਦਰਸ਼ਨ ਤੋਂ ਜਿੰਨੀਆਂ ਸੁਰਖੀਆਂ ਮਿਲੀਆਂ ਉਸ ਤੋਂ ਕਿਤੇ ਜ਼ਿਆਦਾ ਚਰਚਾ ਵਿਚ ਉਹ ਸਿਰਫ ਆਪਣੇ ਖਰਾਬ ਪ੍ਰਦਰਸਨ ਕਾਰਨ ਹਨ।
ਲਗਾਤਾਰ ਖਰਾਬ ਸ਼ਾਟ ਖੇਡ ਕੇ ਗੁਆ ਰਹੇ ਹਨ ਵਿਕਟ

ਭਾਰਤੀ ਟੀਮ ਵਿਚ ਰਿਸ਼ਭ ਪੰਤ ਨੂੰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਸਭ ਤੋਂ ਵੱਡਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਅਤੇ ਪੰਤ ਵਿਚ ਟੀਮ ਲਈ ਆਉਣ ਵਾਲੇ ਸਾਲਾਂ ਵਿਚ ਮੁੱਖ ਵਿਕਟਕੀਪਰ ਦੀ ਭੂਮਿਕਾ ਵਿਚ ਬਣੇ ਰਹਿਣ ਦੇ ਸਾਰੇ ਗੁਣ ਮੌਜੂਦ ਹਨ। ਇਹ ਨੌਜਵਾਨ ਬੱਲੇਬਾਜ਼ ਬਸ ਇਕ ਗਲਤੀ ਕਰ ਰਿਹਾ ਹੈ ਅਤੇ ਉਹ ਹੈ ਖਰਾਬ ਸ਼ਾਟ ਸਿਲੈਕਸ਼ਨ। ਰਿਸ਼ਭ ਪੰਤ ਨੇ ਕੌਮਾਂਤਰੀ ਕ੍ਰਿਕਟ ਵਿਚ ਹੁਣ ਤਕ ਵੱਡੇ ਸ਼ਾਟਸ ਲਗਾਉਣ ਦੀ ਲਾਲਚ ਵਿਚ ਕਈ ਵਾਰ ਖਰਾਬ ਸ਼ਾਟ ਖੇਡ ਕੇ ਆਪਣੀ ਵਿਕਟ ਗੁਆਈ ਹੈ।
ਕਪਿਲ ਦੇਵ ਅਤੇ ਸਹਿਵਾਗ ਨੇ ਪੰਤ ਨੂੰ ਲੈ ਕੇ ਕਹੀ ਇਹ ਗੱਲ
ਰਿਸ਼ਭ ਪੰਤ ਆਪਣੀ ਇਸ ਲਾਪਰਵਾਹੀ ਕਾਰਨ ਲਗਾਤਾਰ ਆਪਣੀ ਵਿਕਟ ਗੁਆ ਰਹੇ ਹਨ ਪਰ ਭਾਰਤੀ ਕ੍ਰਿਕਟ ਟੀਮ ਦੇ 2 ਸਾਬਕਾ ਧਾਕੜ ਖਿਡਾਰੀਆਂ ਨੇ ਰਿਸ਼ਭ ਪੰਤ ਦਾ ਸਮਰਥਨ ਕੀਤਾ ਹੈ। ਜਿਸ ਵਿਚ ਕਪਿਲ ਦੇਵ ਅਤੇ ਵਰਿੰਦਰ ਸਹਿਵਾਗ ਨੇ ਪੰਤ 'ਤੇ ਭਰੋਸਾ ਕਰਨ ਦੀ ਗੱਲ ਕਹੀ ਹੈ।

ਭਾਰਤੀ ਟੀਮ ਨੂੰ ਪਹਿਲੀ ਵਾਰ ਵਰਲਡ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੇ ਕਿਹਾ, ''ਮੇਰੇ ਲਈ ਉਸਨੂੰ ਬੱਲੇ 'ਤੇ ਗੇਂਦ ਦੇ ਸਵੀਟ ਟਚ ਨੂੰ ਮਹਿਸੂਸ ਕਰਨ ਲਈ ਉਡੀਕ ਕਰਨੀ ਚਾਹੀਦੀ ਹੈ। ਇੰਨੀ ਜਲਦੀ ਵੀ ਕੀ ਹੈ। ਤੁਹਾਡੇ ਕੋਲ ਸਮਰੱਥਾ ਹੈ। ਉਸ ਨੂੰ ਬਸ ਇਸੇ ਸੁਭਾਅ 'ਤੇ ਕੰਮ ਕਰਨ ਦੀ ਜ਼ਰੂਰਤ ਹੈ।''

ਉੱਥੇ ਹੀ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਪੰਤ ਨੂੰ ਲੈ ਕੇ ਕਿਹਾ, ''ਮੈਂ ਪਹਿਲਾਂ ਆਪਣੀ 20 ਪਾਰੀਆਂ ਵਿਚ ਫਲਾਪ ਰਿਹਾ ਸੀ ਪਰ ਤਦ ਮੈਨੂੰ ਟੀਮ ਮੈਨੇਜਮੈਂਟ ਦਾ ਸਮਰਥਨ ਹਾਸਲ ਸੀ। ਮੈਂ ਆਪਣੇ ਖੇਡ ਨੂੰ ਬਿਨਾ ਬਦਲਿਆਂ ਹੀ ਉਸ ਸਮਰਥਨ ਕਾਰਨ ਫਿਰ ਤੋਂ ਫਾਰਮ ਨੂੰ ਹਾਸਲ ਕਰ ਸਕਿਆ ਸੀ।''
ਕਸ਼ਿਅਪ ਨੇ ਕਾਇਮ ਰੱਖੀ ਭਾਰਤ ਦੀ ਚੁਣੌਤੀ, ਕੁਆਟਰ ਫਾਈਨਲ 'ਚ ਪੁੱਜੇ
NEXT STORY