ਨਵੀਂ ਦਿੱਲੀ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪਾ ਕੇ ਆਪਣੀ ਜ਼ਿੰਦਗੀ ਦੇ 3 ਅਸੂਲ ਦੱਸੇ ਹਨ। ਮਜ਼ੇ ਦੀ ਗੱਲ ਇਹ ਹੈ ਕਿ ਵੀਡੀਓ ਦੌਰਾਨ ਸਹਿਵਾਗ ਦਾ ਅੰਦਾਜ਼ ਵੀ ਉਸੇ ਤਰ੍ਹਾਂ ਹੀ ਸੀ ਜਿਸ ਅੰਦਾਜ਼ ਵਿਚ ਪਸ਼ੰਸਕ ਪਸੰਦ ਕਰਦੇ ਹਨ। ਯਾਨੀ ਵੀਡੀਓ ਵਿਚ ਸਹਿਵਾਗ ਨੇ ਆਪਣੀ ਜ਼ਿੰਦਗੀ ਦੇ 3 ਅਸੂਲ (ਅਰਜ਼ੀ, ਬੇਨਤੀ ਅਤੇ ਦੇ ਦਨਾਦਨ) ਦਸਦੇ ਹਨ। ਬਾਅਦ ਵਿਚ ਉਹ ਪ੍ਰਸ਼ੰਸਕਾਂ ਤੋਂ ਪੁੱਛਦੇ ਹਨ ਕਿ ਤੁਹਾਡੇ 3 ਅਸੂਲ ਕੀ ਹਨ, ਕੁਮੈਂਟਸ ਵਿਚ ਲਿਖੋ।
ਪ੍ਰਸ਼ੰਸਕਾਂ ਨੇ ਕੀਤੇ ਮਜ਼ੇਦਾਰ ਕੁਮੈਂਟਸ

ਭਾਰਤੀ ਟੀਮ ਦਾ ਕੋਚ ਬਣਨ ਦੇ ਸੀ ਚਰਚੇ
ਭਾਰਤੀ ਕ੍ਰਿਕਟ ਟੀਮ ਲਈ ਇਸ ਸਮੇਂ ਬੀ. ਸੀ. ਸੀ. ਆਈ. ਨਵਾਂ ਕੋਚ ਲੱਭ ਰਿਹਾ ਹੈ। ਇਸ ਦੌਰਾਨ ਵਰਿੰਦਰ ਸਹਿਵਾਗ ਵੱਲੋਂ ਟੀਮ ਇੰਡੀਆ ਦੇ ਮੁੱਖ ਕੋਚ ਲਈ ਅਰਜ਼ੀ ਦੇਣ ਦੀ ਗੱਲ ਵੀ ਖੂਬ ਚਰਚਾ 'ਚ ਰਹੀ ਸੀ। ਹਾਲਾਂਕਿ ਸਹਿਵਾਗ ਨੇ ਬਾਅਦ ਵਿਚ ਖੁੱਦ ਹੀ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ ਸੀ ਕਿ ਉਸਨੇ ਕੋਚ ਅਹੁਦੇ ਲਈ ਕੋਈ ਅਰਜ਼ੀ ਨਹੀਂ ਦਿੱਤੀ।
ਵਿੰਡੀਜ਼ ਖਿਲਾਫ ਅੱਜ ਦੇ ਮੈਚ 'ਚ ਭਾਰਤੀ ਕ੍ਰਿਕਟਰ ਲਾ ਸਕਦੇ ਹਨ ਰਿਕਾਰਡਾਂ ਦੀ ਝੜੀ
NEXT STORY