ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਖ਼ਰਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 'ਚ ਮੁੰਬਈ ਇੰਡੀਅਨਜ਼ (ਐੱਮ. ਆਈ.) ਖ਼ਿਲਾਫ਼ ਆਪਣੇ ਦੋ ਮੈਚਾਂ ਦੀ ਹਾਰ ਦਾ ਬਦਲਾ ਲੈਂਦੇ ਹੋਏ ਐਤਵਾਰ ਨੂੰ 54 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਜਿੱਤ ਦੀ ਨੀਂਹ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਰੱਖੀ ਜਿਨ੍ਹਾਂ ਨੇ 4 ਵਿਕਟਾਂ ਝਟਕਾਈਆਂ ਤੇ ਦਮਦਾਰ ਬੱਲੇਬਾਜ਼ੀ ਲਾਈਨਅਪ ਨੂੰ ਸਿਰਫ਼ 111 ਦੌੜਾਂ ਤਕ ਸਮੇਟ ਦਿੱਤਾ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਉਨ੍ਹਾਂ ਨੂੰ ਇਕ ਸਟ੍ਰੀਟ-ਸਮਾਰਟ ਖਿਡਾਰੀ ਤੇ ਟੀਮ ਲਈ ਸੰਪਤੀ ਕਿਹਾ ਹੈ। ਜਦਕਿ ਸਹਿਵਾਗ ਨੇ ਚਾਹਲ ਦੇ ਆਗਾਮੀ ਟੀ-20 ਵਰਲਡ ਕੱਪ ਤੋਂ ਬਾਹਰ ਹੋਣ ਲਈ ਚੋਣਕਰਤਾਵਾਂ 'ਤੇ ਵੀ ਸਵਾਲ ਚੁੱਕੇ ਹਨ।
ਸਾਬਕਾ ਭਾਰਤੀ ਓਪਨਰ ਨੇ ਕਿਹਾ, ਚਾਹਲ ਪਹਿਲਾਂ ਵੀ ਚੰਗੀ ਗੇਂਦਬਾਜ਼ੀ ਕਰ ਰਹੇ ਸਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਟੀ-20 ਵਰਲਡ ਕੱਪ ਟੀਮ ਤੋਂ ਬਾਹਰ ਕਿਉਂ ਕੀਤਾ ਗਿਆ। ਚੋਣਕਰਤਾਵਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਉਸ ਨੇ ਸ਼੍ਰੀਲੰਕਾ 'ਚ ਸਧਾਰਨ ਗੇਂਦਬਾਜ਼ੀ ਕੀਤੀ। ਚਾਹਲ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕਰ ਰਹੇ ਹਨ, ਉਹ ਟੀ-20 ਕ੍ਰਿਕਟ 'ਚ ਕਿਸੇ ਵੀ ਟੀਮ ਲਈ ਅਹਿਮ ਹੋਣਗੇ। ਚਾਹਲ ਤੋਂ ਇਲਾਵਾ ਪਰਪਲ ਕੈਪ ਧਾਰਕ ਹਰਸ਼ਲ ਪਟੇਲ ਨੇ ਵੀ ਆਰ. ਸੀ. ਬੀ. ਲਈ ਚੰਗੀ ਗੇਂਦਬਾਜ਼ੀ ਕੀਤੀ ਤੇ ਹੈਟ੍ਰਿਕ ਲੈ ਕੇ ਇਸ ਨੂੰ ਯਾਦਗਾਰ ਬਣਾ ਦਿੱਤਾ। ਸਹਿਵਾਗ ਨੇ ਵੀ ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਵੀ ਮੈਚ ਦੇ ਟਰਨਿੰਗ ਪੁਆਇੰਟ ਵੱਲ ਇਸ਼ਾਰਾ ਕੀਤਾ ਤੇ ਦੱਸਿਆ ਕਿ ਚਾਹਲ ਤੇ ਆਲਰਾਊਂਡਰ ਗਲੇਨ ਮੈਕਸਵੇਲ ਦਾ ਇਹ ਵਿਚਾਲੇ ਦੇ ਓਵਰਾਂ 'ਚ ਸਪੈਲ ਸੀ ਜਿਸ ਨੇ ਖੇਡ ਨੂੰ ਆਰ. ਸੀ. ਬੀ. ਦੇ ਪੱਖ 'ਚ ਕਰ ਦਿੱਤਾ। ਸਹਿਵਾਗ ਨੇ ਕਿਹਾ, ਉਹ ਜਾਣਦਾ ਹੈ ਕਿ ਆਪਣੇ ਫ਼ਾਰਮੈਟ 'ਚ ਉਸ ਨੂੰ ਕਿਵੇਂ ਗੇਂਦਬਾਜ਼ੀ ਕਰਨੀ ਹੈ, ਕਿਵੇਂ ਵਿਕਟ ਲੈਣਾ ਹੈ। ਖੇਡ ਅੱਜ ਗਲੇਨ ਤੇ ਯੁਜਵੇਂਦਰ ਵੱਲੋਂ ਸਥਾਪਤ ਕੀਤਾ ਗਿਆ। ਉਨ੍ਹਾਂ ਨੇ ਮੱਧ ਕ੍ਰਮ 'ਚ ਵਿਕਟ ਲਏ ਜਿਸ ਨਾਲ ਬਦਲਾਅ ਆਇਆ।
CSK ਤੇ RCB ਦੀ ਜਿੱਤ ਨਾਲ ਪੁਆਇੰਟਸ ਟੇਬਲ 'ਚ ਬਦਲਾਅ, ਆਰੇਂਜ ਤੇ ਪਰਪਲ ਕੈਪ ਲਿਸਟ ਵੀ ਦੇਖੋ
NEXT STORY