ਨਵੀਂ ਦਿੱਲੀ, (ਭਾਸ਼ਾ)- ਇੰਡੀਆ ਓਪਨ ਜਿੱਤਣ ਵਾਲੇ ਲਕਸ਼ੈ ਸੇਨ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਭਾਰਤ ਦੇ ਸਾਬਕਾ ਕੋਚ ਵਿਮਲ ਕੁਮਾਰ ਨੇ ਕਿਹਾ ਕਿ ਇਸ ਨੌਜਵਾਨ ਬੈਡਮਿੰਟਨ ਖਿਡਾਰੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਲਈ ਸਹਿਣਸ਼ਕਤੀ ਤੇ ਰਣਨੀਤਿਕ ਕੌਸ਼ਲ ’ਤੇ ਕੰਮ ਕਰਵ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਬਿਲੀਅਰਡਸ ਖਿਡਾਰੀ ਅਡਵਾਨੀ ਕੋਵਿਡ-19 ਤੋਂ ਉੱਭਰੇ
ਵਿਮਲ ਨੇ ਕਿਹਾ, ‘ਲਕਸ਼ੈ ਦਾ ਰਣਨੀਤਿਕ ਖੇਡ ਕਾਫ਼ੀ ਬਿਹਤਰ ਸੀ, ਮੈਚ ’ਤੇ ਉਸ ਦਾ ਕੰਟਰੋਲ ਸੀ ਤੇ ਉਸ ਨੇ ਲੋਹ ਨੂੰ ਹਮਲਾਵਰ ਹੋਣ ਦਾ ਮੌਕਾ ਨਹੀਂ ਦਿੱਤਾ। ਉਸ ਦੇ ਜਵਾਬੀ ਹਮਲੇ ਤੇ ਨੈੱਟ ਡਰਿਬਲ ਚੰਗੇ ਸਨ। ਉਹ ਇਕੋ ਜਿਹੇ ਐਕਸ਼ਨ ’ਚ ਸਹਿਜਤਾ ਨਾਲ ਸ਼ਟਲ ਨੂੰ ਕੋਰਟ ਦੇ ਪਿੱਛੇ ਵੱਲ ਫਲਿਕ ਕਰ ਰਿਹਾ ਸੀ। ਕੁੱਲ ਮਿਲਾ ਕੇ ਉਸ ਨੇ ਬਹੁਤ ਨਿਪੁੰਨ ਖੇਡ ਖੇਡਿਆ।
ਇਹ ਵੀ ਪੜ੍ਹੋ : ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ
ਇਸ ਸਾਬਕਾ ਉਲੰਪੀਅਨ ਨੇ ਕਿਹਾ, ‘ਉਹ ਕਿਸੇ ਵੀ ਦੂਜੇ ਖਿਡਾਰੀ ਦੇ ਵੀ ਬਰਾਬਰ ਹੈ ਪਰ ਉਸ ਨੂੰ ਅਜੇ ਵੀ ਆਪਣੇ ਰਣਨੀਤਿਕ ਪੱਖ, ਤਾਕਤ ਤੇ ‘ਕੰਡੀਸ਼ਨਿੰਗ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਉਹ ਨੈੱਟ ਦੇ ਆਸ-ਪਾਸ ਸਥਿਰਤਾ ਬਣਾਈ ਰੱਖਣ ’ਤੇ ਕੰਮ ਕਰ ਸਕਦੇ ਹਨ। ਉਸ ਦੀ ਸਹਿਣਸ਼ਕਤੀ ਹੋਰ ਬਿਹਤਰ ਹੋ ਸਕਦੀ ਹੈ। ਇਸ ਲਈ ਤਕਨੀਕੀ ਰੂਪ ਤੋਂ ਅਜਿਹੇ ਸਾਰੇ ਖੇਤਰ ਹਨ, ਜਿੱਥੇ ਉਹ ਸੁਧਾਰ ਕਰ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਿਲੀਅਰਡਸ ਖਿਡਾਰੀ ਅਡਵਾਨੀ ਕੋਵਿਡ-19 ਤੋਂ ਉੱਭਰੇ
NEXT STORY