ਆਬੂਧਾਬੀ— ਮਾਂ ਬਣਨ ਤੋਂ ਬਾਅਦ ਕੋਰਟ 'ਤੇ ਵਾਪਸੀ ਕਰ ਰਹੀ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਸੇਰੇਨਾ ਵਿਲਿਅਮਸ ਨੂੰ ਆਬੂਧਾਬੀ ਪ੍ਰਦਰਨੀ ਮੈਚ 'ਚ ਫ੍ਰੈਂਚ ਓਪਨ ਚੈਂਪੀਅਨਸ ਯੇਲੇਨਾ ਓਸਟਾਪੇਂਕੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੇਟੀ ਨੂੰ ਜਨਮ ਦੇਣ ਦੇ ਚਾਰ ਮਹੀਨੇ ਬਾਅਦ ਕੋਰਟ 'ਤੇ ਉਤਰੀ 36 ਸਾਲਾ ਸੇਰੇਨਾ ਨੂੰ ਲਾਤਿਵਿਆ ਦੀ 20 ਸਾਲ ਦੀ ਖਿਡਾਰੀ ਨੇ 6-2, 3-6, 10-5 ਨਾਲ ਹਰਾ ਦਿੱਤਾ। ਸੇਰੇਨਾ ਮੈਚ ਦੌਰਾਨ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆਈ ਅਤੇ ਉਸ 'ਚ ਫੁਰਤੀ ਦੀ ਕਮੀ ਦਿਖੀ। ਮੈਚ ਤੋਂ ਬਾਅਦ ਉਸ ਨੇ ਕਿਹਾ ਕਿ ਵਾਪਸੀ ਤੋਂ ਬਾਅਦ ਪਹਿਲਾਂ ਮੈਚ ਹਮੇਸ਼ਾ ਹੀ ਮੁਸ਼ਕਿਲ ਹੁੰਦਾ ਹੈ। ਮੈਂ ਇੱਥੇ ਆ ਕੇ ਖੁਸ਼ ਹਾਂ। ਸੇਰੇਨਾ 15 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟਰੇਲੀਅਨ ਓਪਨ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ।
ਮੈਚ ਤੋਂ ਪਹਿਲਾਂ ਵਿਰਾਟ ਐਂਡ ਕੰਪਨੀ ਨੇ ਵਹਾਇਆ ਪਸੀਨਾ
NEXT STORY